ਆਪਣੇ ਨਾਇਕਾਂ ਦਾ ਧੰਨਵਾਦ ਕਰਨ ਲਈ ‘ਓਆਰਓਪੀ’ ਅਹਿਮ ਪੇਸ਼ਕਦਮੀ: ਮੋਦੀ
07:22 AM Nov 08, 2024 IST
Advertisement
ਨਵੀਂ ਦਿੱਲੀ, 7 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਬਕਾ ਫੌਜੀਆਂ ਲਈ ‘ਇਕ ਰੈਂਕ ਇਕ ਪੈਨਸ਼ਨ’ (ਓਆਰਓਪੀ) ਸਕੀਮ ਦਾ ਅਮਲ ਵਿਚ ਆਉਣਾ ਰਾਸ਼ਟਰ ਵੱਲੋਂ ਆਪਣੇ ਨਾਇਕਾਂ ਦਾ ਸ਼ੁਕਰੀਆ ਅਦਾ ਕਰਨ ਦੀ ਦਿਸ਼ਾ ਵਿਚ ਚੁੱਕਿਆ ਅਹਿਮ ਕਦਮ ਹੈ। ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿਚ ਕਿਹਾ ਕਿ ਇਹ ਸਕੀਮ ਅੱਜ ਦੇ ਦਿਨ ਲਾਗੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ 7 ਨਵੰਬਰ 2015 ਨੂੰ ‘ਓਆਰਓਪੀ’ ਲਾਗੂ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਲਾਭ 1 ਜੁਲਾਈ 2014 ਤੋਂ ਮਿਲੇ ਸਨ। ਸ੍ਰੀ ਮੋਦੀ ਨੇ ਕਿਹਾ, ‘‘ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਇਕ ਦਹਾਕੇ ਦੌਰਾਨ ਲੱਖਾਂ ਪੈਨਸ਼ਨਰਾਂ ਤੇ ਪੈਨਸ਼ਨਰ ਪਰਿਵਾਰਾਂ ਨੂੰ ਇਸ ਇਤਿਹਾਸਕ ਪਹਿਲਕਦਮੀ ਦਾ ਫਾਇਦਾ ਹੋਇਆ ਹੈ। ਅੰਕੜਿਆਂ ਤੋਂ ਵੀ ਪਰੇ ਓਆਰਓਪੀ ਸਾਡੇ ਹਥਿਆਰਬੰਦ ਬਲਾਂ ਦੀ ਭਲਾਈ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। -ਪੀਟੀਆਈ
Advertisement
Advertisement
Advertisement