For the best experience, open
https://m.punjabitribuneonline.com
on your mobile browser.
Advertisement

ਹਰਸਿਮਰਤ ਵੱਲੋਂ ਭੁੱਚੋ ਮੰਡੀ ਵਿੱਚ ਚੋਣ ਦਫਤਰ ਦਾ ਉਦਘਾਟਨ

11:04 AM May 11, 2024 IST
ਹਰਸਿਮਰਤ ਵੱਲੋਂ ਭੁੱਚੋ ਮੰਡੀ ਵਿੱਚ ਚੋਣ ਦਫਤਰ ਦਾ ਉਦਘਾਟਨ
ਭੁੱਚੋ ਮੰਡੀ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ।
Advertisement

ਪਵਨ ਗੋਇਲ
ਭੁੱਚੋ ਮੰਡੀ, 10 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਸਥਾਨਕ ਅਨਾਜ ਮੰਡੀ ਵਿੱਚ ਰਿਬਨ ਕੰਟ ਕੇ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਕੌਮੀ ਆਗੂ ਜਗਸੀਰ ਸਿੰਘ ਕਲਿਆਣ, ਵਿਧਾਨ ਸਭਾ ਹਲਕਾ ਭੁੱਚੋ ਦੇ ਇੰਚਾਰਜ ਮਾਨ ਸਿੰਘ ਗੁਰੂ, ਸ਼ਹਿਰੀ ਪ੍ਰਧਾਨ ਸ਼ਿਵਨੰਦਨ ਗਰਗ ਅਤੇ ਸੀਨੀਅਰ ਆਗੂ ਨਰਦੀਪ ਗਰਗ ਨੇ ਹਰਸਿਮਰਤ ਕੌਰ ਬਾਦਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੀ ਵੰਡੇ। ਸ੍ਰੀਮਤੀ ਬਾਦਲ ਨੇ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੂੰ ਹਲਕੇ ਵਿੱਚ ਭਰਵਾਂ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਸਖ਼ਤ ਮਿਹਨਤ ਕਰ ਕੇ ਬਠਿੰਡਾ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ, ਅਰਵਿੰਦ ਗਰਗ, ਪਾਵਨ ਮਹੇਸ਼ਵਰੀ, ਪੱਪੂ ਮਹੇਸ਼ਵਰੀ, ਅਸ਼ੋਕ ਬਾਂਸਲ, ਸਾਧੂ ਸਿੰਘ ਸ਼ਰਮਾ, ਆਸੂ ਚੌਹਾਨ, ਪਵਨ ਸਿੰਗਲਾ, ਬਾਬਾ ਬਲਵਿੰਦਰ ਸਿੰਘ, ਗੁਰਵਿੰਦਰ ਬੱਲੀ, ਗੁਰਪਾਲ ਬੱਬੂ ਅਤੇ ਗੁਰਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Advertisement

ਹਰਸਿਮਰਤ ਵੱਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਨਥਾਣਾ (ਪੱਤਰ ਪ੍ਰੇਰਕ): ਹਰਸਿਮਰਤ ਕੌਰ ਬਾਦਲ ਨੇ ਪਿੰਡ ਸੇਮਾਂ ਕਲਾਂ ਦੀਆਂ ਅੱਠਵੀ ਅਤੇ ਦਸਵੀ ਜਮਾਤ ਵਿੱਚੋ ਚੰਗੇ ਅੰਕ ਲੈਣ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਨ੍ਹਾਂ ਲੜਕੀਆਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਦੌਰੇ ਸਮੇਂ ਕਾਂਗਰਸ ਅਤੇ ‘ਆਪ’ ਦੀ ਡਟ ਕੇ ਸਿਆਸੀ ਵਿਰੋਧਤਾ ਕੀਤੀ। ਪਿੰਡ ਸੇਮਾਂ ਕਲਾਂ, ਪੂਹਲੀ, ਪੂਹਲਾ, ਨਾਥਪੁਰਾ, ਅਤੇ ਗੋਬਿੰਦਪੁਰਾ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਤੁਲਜ ਯਮੁਨਾ ਨਹਿਰ ਦੀ ਉਸਾਰੀ ਸੁਰੂ ਕਰਵਾ ਕੇ ਪੰਜਾਬ ਦੀ ਖੇਤੀ ਨੂੰ ਬਰਬਾਦ ਕੀਤਾ। ਇਸੇ ਤਰ੍ਹਾਂ ਕਾਂਗਰਸ ਨੇ ਧਾਰਮਿਕ ਅਸਥਾਨਾਂ ਦੀ ਬੇਹੁਰਮਤੀ ਕਰ ਕੇ ਸਿੱਖਾਂ ਨੂੰ ਧਾਰਮਿਕ ਢਾਹ ਲਾਈ। ਆਮ ਆਦਮੀ ਪਾਰਟੀ ਨੇ ਬੀਤੇ ਤਿੰਨ ਸਾਲਾਂ ਤੋ ਲੋਕਾਂ ਦੀ ਭਲਾਈ ਲਈ ਕੋਈ ਵੀ ਕੰਮ ਨਹੀ ਕੀਤਾ। ਮਹਿਲਾਵਾਂ ਨੂੰ ਰਸੋਈ ਖਰਚੇ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ।

Advertisement
Author Image

sukhwinder singh

View all posts

Advertisement
Advertisement
×