For the best experience, open
https://m.punjabitribuneonline.com
on your mobile browser.
Advertisement

‘ਚੋਣਾਂ ਦੇ ਮੱਦੇਨਜ਼ਰ’ ਸੱਤ ਮਹੀਨਿਆਂ ਤੋਂ ਲੱਗਿਆ ਧਰਨਾ ਚੁਕਵਾਇਆ

10:37 AM Apr 08, 2024 IST
‘ਚੋਣਾਂ ਦੇ ਮੱਦੇਨਜ਼ਰ’ ਸੱਤ ਮਹੀਨਿਆਂ ਤੋਂ ਲੱਗਿਆ ਧਰਨਾ ਚੁਕਵਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਏਲਨਾਬਾਦ, 7 ਅਪਰੈਲ
ਢਾਣੀ ਸ਼ੇਰਾ ਫਲੱਡੀ ਨਹਿਰ ਦੀ ਖੁਦਾਈ ਕਰਨ ਅਤੇ ਸਿੰਜਾਈ ਪਾਣੀ ਦੇ ਸਥਾਈ ਹੱਲ ਦੀ ਮੰਗ ਲਈ ਪਿੰਡ ਕਰਮਸ਼ਾਨਾ ਦੇ ਜਲ ਘਰ ਵਿੱਚ 7 ਮਹੀਨਿਆਂ ਤੋਂ ਚੱਲ ਰਹੇ ਧਰਨੇ ’ਤੇ ਅੱਜ ਨਹਿਰੀ ਵਿਭਾਗ ਦੇ ਐਸਡੀਓ ਲਖਵਿੰਦਰ ਸਿੰਘ ਪੁੱਜੇ। ਉਨ੍ਹਾਂ ਨੇ ਲੋਕਾਂ ਦੀ ਸਮੱਸਿਆ ਦਾ ਜਲਦੀ ਹੱਲ ਕਰਵਾਏ ਜਾਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ। ਇਸ ਦੌਰਾਨ ਕਿਸਾਨਾਂ ਨੇ 30 ਅਪਰੈਲ ਤੱਕ ਢਾਣੀ ਸ਼ੇਰਾ ਫਲੱਡੀ ਨਹਿਰ ਦੀ ਟੇਲ ਤੱਕ ਪਾਣੀ ਪੂਰਾ ਚਲਾਏ ਜਾਣ ਅਤੇ 1 ਮਈ ਤੋਂ ਓਟੂ ਹੈੱਡ ਤੋਂ ਢਾਣੀ ਸ਼ੇਰਾ ਟੇਲ ਤੱਕ ਨਹਿਰ ਦੀ ਪੂਰੀ ਖੁਦਾਈ ਕਰਵਾ ਕੇ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੀ ਸੀਮਾ ਨਾਲ ਲੱਗਦੇ ਪਿੰਡ ਕਿਸ਼ਨਪੁਰਾ, ਮਿਠੁਨਪੁਰਾ, ਕਰਮਸ਼ਾਨਾ, ਖਾਰੀ ਸੁਰੇਰਾ, ਨੀਮਲਾ, ਕਾਸ਼ੀ ਕਾ ਬਾਸ ਸਣੇ ਕਈ ਢਾਣੀਆਂ ਦੇ ਲੋਕ ਕਰੀਬ 7 ਮਹੀਨਿਆਂ ਤੋਂ ਪਿੰਡ ਕਰਮਸ਼ਾਨਾ ਦੇ ਜਲ ਘਰ ਵਿੱਚ ਧਰਨੇ ’ਤੇ ਬੈਠੇ ਹੋਏ ਸਨ। ਪਿੰਡਾਂ ਦੇ ਲੋਕਾਂ ਵਲੋਂ ਚੋਣਾਂ ਦਾ ਬਾਈਕਾਟ ਕਰਨ ਅਤੇ ਸੱਤਾਧਾਰੀ ਧਿਰ ਦੇ ਆਗੂਆਂ ਲਈ ਪਿੰਡਾਂ ਵਿੱਚ ‘ਦਾਖਲਾ ਬੰਦ’ ਦੇ ਬੋਰਡ ਲਗਾਏ ਜਾਣ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਮੱਦੇਨਜ਼ਰ ਸਰਕਾਰ ਤੇ ਸਬੰਧਤ ਵਿਭਾਗ ਵੱਲੋਂ ਸਮੱਸਿਆ ਦਾ ਸਥਾਈ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×