For the best experience, open
https://m.punjabitribuneonline.com
on your mobile browser.
Advertisement

ਸਵੀਮਿੰਗ ਚੈਂਪੀਅਨਸ਼ਿਪ ਵਿੱਚ ਤੈਰਾਕਾਂ ਨੇ ਜੌਹਰ ਦਿਖਾਏ

10:39 AM Sep 21, 2024 IST
ਸਵੀਮਿੰਗ ਚੈਂਪੀਅਨਸ਼ਿਪ ਵਿੱਚ ਤੈਰਾਕਾਂ ਨੇ ਜੌਹਰ ਦਿਖਾਏ
ਜੇਤੂ ਬੱਚਿਆਂ ਨੂੰ ਮੈਡਲ ਪਹਿਨਾਉਣ ਮੌਕੇ ਅਮਿਤ ਸਿੰਘ ਮੰਟੂ ਅਤੇ ਪ੍ਰਬੰਧਕ। -ਫੋਟੋ: ਧਵਨ
Advertisement

ਐੱਨ ਪੀ ਧਵਨ
ਪਠਾਨਕੋਟ, 20 ਸਤੰਬਰ
ਇੱਥੇ ਮਾਂਟੈਸਰੀ ਕੈਂਬਰਿਜ ਸਕੂਲ ਵਿੱਚ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ, ਚੇਅਰਮੈਨ ਵਿਨੋਦ ਮਹਾਜਨ ਅਤੇ ਵਾਈਸ ਚੇਅਰਮੈਨ ਆਕਾਸ਼ ਮਹਾਜਨ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਗਏ ਚਾਰ ਰੋਜ਼ਾ ਨੌਰਥ ਜ਼ੋਨ- 2 ਸਵੀਮਿੰਗ ਚੈਂਪੀਅਨਸ਼ਿਪ ਮੁਕਾਬਲੇ ਤੀਸਰੇ ਦਿਨ ਵੀ ਜਾਰੀ ਰਹੇ। ਤੀਜੇ ਦਿਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਾਣਕਾਰੀ ਮੁਤਾਬਕ 100 ਮੀਟਰ ਫਰੀ-ਸਟਾਈਲ ਅੰਡਰ-19 ਲੜਕਿਆਂ ਦੇ ਵਰਗ ਵਿੱਚ ਪਬਲਿਕ ਸਕੂਲ ਗੁੜਗਾਓਂ ਦੇ ਪ੍ਰਤੀਕ ਸਿੰਘ ਸਲਵਾਨ ਨੇ ਪਹਿਲਾ, ਜੀਡੀ ਗੋਇਨਕਾ ਸਕੂਲ ਝੱਜਰ ਦੇ ਦਕਸ਼ ਨੇ ਦੂਸਰਾ ਅਤੇ ਮਾਡਰਨ ਵਿੱਦਿਆ ਨਿਕੇਤਨ ਸਕੂਲ ਫਰੀਦਾਬਾਦ ਦੇ ਤੇਜਸਵੀਰ ਸਿੰਘ ਤੇ ਜੈਮਸ ਪਬਲਿਕ ਸਕੂਲ ਮੋਹਾਲੀ ਦੇ ਆਰਵ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 100 ਮੀਟਰ ਫਰੀ-ਸਟਾਈਲ ਲੜਕੀਆਂ ਵਿੱਚ ਮਾਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੀ ਵੰਸ਼ਿਕਾ ਨੇ ਪਹਿਲਾ, ਦਿੱਲੀ ਪਬਲਿਕ ਸਕੂਲ ਗੁਰੂਗ੍ਰਾਮ ਦੀ ਪ੍ਰਾਪਤੀ ਨੇ ਦੂਸਰਾ ਜਦਕਿ ਸਨ ਸਿਟੀ ਸਕੂਲ ਗੁਰੂਗਰਾਮ ਦੀ ਵੀਰਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਫਰੀ-ਸਟਾਈਲ ਅੰਡਰ- 17 ਲੜਕਿਆਂ ਵਿੱਚ ਸੱਤਿਆ ਸਕੂਲ ਗੁਰੂਗ੍ਰਾਮ ਦੇ ਅਰਜੁਨ ਸਿੰਘ ਨੇ ਪਹਿਲਾ, ਗੋਲਡਨ ਅਰਥ ਸਕੂਲ ਦੇ ਅਨਮੋਲਪ੍ਰੀਤ ਸਿੰਘ ਨੇ ਦੂਸਰਾ ਅਤੇ ਡੀਏਵੀ ਪਬਲਿਕ ਸਕੂਲ ਗੁਰੂਗਰਾਗਮ ਦੇ ਅਨੰਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ-17 ਲੜਕੀਆਂ ਵਿੱਚ ਕੁੰਦਨ ਇੰਟਰਨੈਸ਼ਨਲ ਚੰਡੀਗੜ੍ਹ ਦੀ ਸ਼ੁਭਨੂਰ ਨੇ ਪਹਿਲਾ, ਮਾਨਵ ਰਚਨਾ ਸਕੂਲ ਗੁੜਗਾਓਂ ਦੀ ਆਰਜੂ ਨੇ ਦੂਸਰਾ ਅਤੇ ਆਈਸ਼ਰ ਸਕੂਲ ਫਰੀਦਾਬਾਦ ਦੀ ਲਕਸ਼ਿਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement