For the best experience, open
https://m.punjabitribuneonline.com
on your mobile browser.
Advertisement

ਅੱਠਵੀਂ ਦੇ ਨਤੀਜਿਆਂ ’ਚ ਆਇਸ਼ਾ ਤੇ ਰਵਨੀਤ ਨੇ ਮਾਰੀ ਬਾਜ਼ੀ

10:46 AM May 01, 2024 IST
ਅੱਠਵੀਂ ਦੇ ਨਤੀਜਿਆਂ ’ਚ ਆਇਸ਼ਾ ਤੇ ਰਵਨੀਤ ਨੇ ਮਾਰੀ ਬਾਜ਼ੀ
Advertisement

ਲੁਧਿਆਣਾ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਾਮ ਸਮੇਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਲੁਧਿਆਣਾ 97.79 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿੱਚੋਂ 21ਵੇਂ ਸਥਾਨ ’ਤੇ ਰਿਹਾ। ਲੁਧਿਆਣਾ ਵਿੱਚ ਕੁੱਲ 41,959 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 41,030 ਪਾਸ ਹੋਏ। ਇੰਜ, ਲੁਧਿਆਣਾ ਨੇ 97.79 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿੱਚੋਂ 21ਵਾਂ ਸਥਾਨ ਪ੍ਰਾਪਤ ਕੀਤਾ। ਬੋਰਡ ਵੱਲੋਂ ਅੱਠਵੀਂ ਨਤੀਜੇ ਦੀ 323 ਬੱਚਿਆਂ ਦੀ ਜਾਰੀ ਮੈਰਿਟ ਸੂਚੀ ਵਿੱਚ ਲੁਧਿਆਣਾ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਨਾਂ ਦਰਜ ਕਰਵਾਏ ਹਨ। ਸੀਨੀਅਰ ਨੈਸ਼ਨਲ ਹਾਈ ਸਕੂਲ ਦੀ ਵਿਦਿਆਰਥਣ ਆਇਸ਼ਾ ਅਤੇ ਦਸਮੇਸ਼ ਮਾਡਲ ਸਕੂਲ ਦੀ ਰਵਨੀਤ ਕੌਰ ਨੇ 99.33 ਫੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਗੌਰਮਿੰਟ ਸਕੂਲ ਬੇਗੋਵਾਲ ਦੀ ਸਹਿਜਪ੍ਰੀਤ ਕੌਰ, ਚਿਲਡਰਨ ਵੈਲੀ ਸਕੂਲ ਦੀ ਪੱਲਵੀ, ਦਸਮੇਸ਼ ਪਬਲਿਕ ਸਕੂਲ ਦੀ ਗੁਰਸਿਮਰਨ ਕੌਰ ਨੇ 99.17, ਚਿਲਡਰਨ ਵੈਲੀ ਦੇ ਸ਼ਿਵਮ ਮਿਸ਼ਰਾ ਨੇ 99 ਫੀਸਦੀ, ਹਸਨਪੁਰ ਸਰਕਾਰੀ ਸਕੂਲ ਦੀ ਸੋਨੀ ਨੇ 98.83 ਫੀਸਦੀ, ਚਿਲਡਰਨ ਵੈਲੀ ਦੇ ਲਕਸ਼ਮਣ ਯਾਦਵ, ਏਟੀਐੱਮ ਸਕੂਲ ਦੀ ਪ੍ਰਾਚੀ ਭੱਲਾ, ਐੱਸਸੀਡੀ ਗ੍ਰਾਮਰ ਸਕੂਲ ਦੇ ਰੁਖਸਾਰ ਅੰਸਾਰੀ ਨੇ 98.83 ਫੀਸਦੀ, ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਕਸ਼ਿਸ਼, ਆਰਐੱਸ ਮਾਡਲ ਸਕੂਲ ਦੀ ਜਸਪ੍ਰੀਤ ਕੌਰ, ਬੀਸੀਐੱਮ ਸਕੂਲ ਦੀ ਝਲਕ, ਸਿਵਲ ਸਪੋਟ ਸਕੂਲ ਦੀ ਏਕਤਾ ਅਤੇ ਹਰਸਿਮਰਨ ਕੌਰ, ਚਿਲਡਰਨ ਵੈਲੀ ਸਕੂਲ ਦੀ ਦੀਪਸ਼ਿਖਾ ਨੇ 98.67 ਫੀਸਦੀ, ਸ਼ਹੀਦਗੜ੍ਹ ਖਾਲਸਾ ਸਕੂਲ ਦੀ ਕ੍ਰਿਤਿਕਾ, ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਮਹਿਕ ਸ਼ਰਮਾ, ਬੀਸੀਐੱਮ ਸਕੂਲ ਦੀ ਮਹਿਕ ਵਰਮਾ, ਐੱਸਜੀਸੀ ਸਕੂਲ ਦੀ ਨੰਦਨੀ ਰਿਖੀ, ਐੱਸਜੀਡੀ ਗਰਾਮਰ ਸਕੂਲ ਦੀ ਪਾਰੁਲ ਗੁਪਤਾ, ਰਾਮਕ੍ਰਿਸ਼ਨ ਸਕੂਲ ਦੀ ਪ੍ਰਿਆਂਸ਼ੂ, ਐੱਸਜੀਜੀ ਗੋਂਦਵਾਲ ਸਕੂਲ ਦੀ ਹਰਸ਼ਦੀਪ ਕੌਰ ਨੇ 98.50 ਫੀਸਦੀ, ਐੱਸਜੀਡੀ ਗਰਾਮਰ ਸਕੂਲ ਦੇ ਕ੍ਰਿਸ਼ ਕੁਮਾਰ, ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸਕੂਲ ਦੇ ਲਵੱਨਿਆ ਜੈਨ, ਸ਼ਿਫਾਲੀ ਸਕੂਲ ਦੀ ਊਸ਼ਾ, ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਨਵਨੀਤ ਕੌਰ, ਰਾਮਗੜ੍ਹੀਆ ਸਕੂਲ ਦੀ ਮਨਮੀਤ ਕੌਰ, ਏਟੀਐਮ ਸਕੂਲ ਦੀ ਤਮੰਨਾ, ਬੀਸੀਐਮ ਸਕੂਲ ਦੀ ਮੋਹਣੀ ਅਤੇ ਸਾਰਿਕਾ, ਜੋਤੀ ਗੁਪਤਾ, ਏਟੀਐੱਮ ਸਕੂਲ ਦੀ ਗਰਿਮਾ ਸ਼ਰਮਾ ਅਤੇ ਇੰਜ. ਅਨਮੋਲ ਸਕੂਲ ਦੀ ਰਾਜਵੀਰ ਕੌਰ ਨੇ 98.33 ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਪਹਿਲੇ 10 ਰੈਂਕ ਵਿੱਚ ਆਪਣੀ ਥਾਂ ਬਣਾਈ ਹੈ।

Advertisement

ਜਸ਼ਨਪ੍ਰੀਤ ਸਿੰਘ ਨੇ ਖੰਨਾ ਤਹਿਸੀਲ ਵਿੱਚੋਂ ਟਾਪ ਕੀਤਾ

ਸਮਰਾਲਾ (ਪੱਤਰ ਪ੍ਰੇਰਕ): ਅੱਠਵੀਂ ਦੀ ਮੈਰਿਟ ਸੂਚੀ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਹੋਣਹਾਰ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਕਿਸ਼ਨਗੜ੍ਹ ਨੇ 600 ਵਿੱਚੋਂ 589 ਅੰਕ ਲੈ ਕੇ 98.17 ਫ਼ੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ 11ਵਾਂ ਰੈਂਕ ਲੈ ਕੇ ਆਪਣਾ ਨਾਮ ਮੈਰਿਟ ਸੂਚੀ ਵਿੱਚ ਦਰਜ ਕਰਵਾਇਆ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਦਿਆਰਥੀ ਨੇ ਖੰਨਾ ਤਹਿਸੀਲ ਵਿੱਚੋਂ ਟਾਪ ਕਰ ਕੇ ਆਪਣੇ ਮਾਤਾ-ਪਿਤਾ, ਸਕੂਲ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ ਉੱਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਿਦਿਆਰਥੀ, ਪ੍ਰਿੰਸੀਪਲ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ।

Advertisement
Author Image

Advertisement
Advertisement
×