ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ’ਚ ਹੁਸ਼ਿਆਰ ਰਾਣੂ ਜ਼ਿਲ੍ਹਾ ਪ੍ਰਧਾਨ ਬਣੇ
07:46 AM Sep 27, 2024 IST
ਮਾਲੇਰਕੋਟਲਾ:
Advertisement
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੀ ਚੋਣ ਸਬੰਧੀ ਇੱਕ ਮੀਟਿੰਗ ਸੂਬਾ ਜਨਰਲ ਸਕੱਤਰ ਭੂਸ਼ਣ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੰਡੀਗੜ੍ਹ ਇਕਾਈ ਦੀ ਪ੍ਰਧਾਨ ਬਿੰਦੂ ਸਿੰਘ ਤੇ ਸੂਬਾਈ ਮੈਂਬਰ ਜਸਵੰਤ ਸਿੰਘ ਗੋਲਡ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਹੋਈ ਤੇ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਮਹੇਸ਼ ਸ਼ਰਮਾ ਤੇ ਰਜਿੰਦਰ ਜੈਦਕਾ ਦੋਵੇਂ ਸਰਪ੍ਰਸਤ, ਹੁਸ਼ਿਆਰ ਸਿੰਘ ਰਾਣੂ ਪ੍ਰਧਾਨ, ਦਲਜਿੰਦਰ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ, ਪਵਿੱਤਰ ਸਿੰਘ ਤੇ ਮੁਕੰਦ ਸਿੰਘ ਚੀਮਾ ਮੀਤ ਪ੍ਰਧਾਨ, ਸੁਮੰਤ ਤਲਵਾਨੀ ਜਨਰਲ ਸਕੱਤਰ, ਵਰਿੰਦਰ ਜੈਨ ਖਜ਼ਾਨਚੀ, ਸੁਖਵਿੰਦਰ ਅਟਵਾਲ ਸਹਿ ਖਜ਼ਾਨਚੀ, ਮਨਜਿੰਦਰ ਸਿੰਘ ਸਰੌਦ ਤੇ ਜਤਿੰਦਰ ਮੰਨਵੀ ਦੋਵੇਂ ਸਕੱਤਰ, ਰਾਜੇਸ਼ ਦੁੱਗਲ ਸਹਾਇਕ ਸਕੱਤਰ, ਰੋਹਿਤ ਸ਼ਰਮਾ ਪ੍ਰੈੱਸ ਸਕੱਤਰ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ
Advertisement
Advertisement