For the best experience, open
https://m.punjabitribuneonline.com
on your mobile browser.
Advertisement

ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਲੱਖਾਂ ਖ਼ਰਚਿਆਂ ਨੂੰ ਹਰੀ ਝੰਡੀ

10:19 AM Nov 30, 2023 IST
ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਲੱਖਾਂ ਖ਼ਰਚਿਆਂ ਨੂੰ ਹਰੀ ਝੰਡੀ
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ਕਮੇਟੀ ਦੇ ਮੈਂਬਰ ਅਤੇ ਨਗਰ ਨਿਗਮ ਅਧਿਕਾਰੀ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 29 ਨਵੰਬਰ
ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਲੱਖਾਂ ਰੁਪਏ ਦੇ ਅਨੁਮਾਨਤ ਖ਼ਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤਿਆਂ ਨੂੰ ਵਿਚਾਰ-ਵਟਾਂਦਰਾਂ ਕਰਨ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ।
ਇਸ ਮੀਟਿੰਗ ਦੌਰਾਨ ਮਲੋਆ ਦੀ ਗਵਾਲਾ ਕਲੋਨੀ ਵਿੱਚ ਪੇਵਰ ਬਲਾਕ ਲਗਾਉਣ ਅਤੇ ਇੱਥੋਂ ਦੀ ਬੂਥ ਮਾਰਕੀਟ ਵਿੱਚ ਪਾਈਪ ਰੇਲਿੰਗ ਲਗਾਉਣ ਲਈ ਅਨੁਮਾਨਿਤ ਖ਼ਰਚੇ 45 ਲੱਖ 38 ਹਜ਼ਾਰ ਰੁਪਏ, ਸੈਕਟਰ-44 ਦੇ ਕਮਿਊਨਿਟੀ ਸੈਂਟਰ ਵਿੱਚ ਅੱਗ ਬੁਝਾਊ ਸਿਸਟਮ ਦੀ ਵਿਵਸਥਾ ਲਈ 27 ਲੱਖ 37 ਹਜ਼ਾਰ ਰੁਪਏ, ਪਿੰਡ ਰਾਏਪੁਰ ਕਲਾਂ ਵਿੱਚ ਗਊਸ਼ਾਲਾ ਲਈ 6 ਮਹੀਨਿਆਂ ਦੀ ਮਿਆਦ ਲਈ ਕਾਮਿਆਂ ਦੀ ਭਰਤੀ ਲਈ 12 ਲੱਖ 50 ਹਜ਼ਾਰ ਰੁਪਏ, ਕਮਿਊਨਿਟੀ ਸੈਂਟਰ ਪਿੰਡ ਮਲੋਆ ਲਈ ਦਫ਼ਤਰੀ ਫਰਨੀਚਰ ਦੀ ਵਿਵਸਥਾ ਅਤੇ ਕਮਿਊਨਿਟੀ ਸੈਂਟਰ ਈਡਬਲਿਊਐਸ ਕਲੋਨੀ ਮਲੋਆ ਲਈ ਲਾਇਬ੍ਰੇਰੀ ਫਰਨੀਚਰ, ਬ੍ਰਾਈਡਲ ਰੂਮ ਫਰਨੀਚਰ ਅਤੇ ਫੁਟਕਲ ਚੀਜ਼ਾਂ ਦੀ ਵਿਵਸਥਾ ਲਈ 7 ਲੱਖ 82 ਹਜ਼ਾਰ ਰੁਪਏ, ਸ਼ਿਵ ਮੰਦਰ ਸੈਕਟਰ-10 ਨੇੜੇ ਜੱਜ ਹਾਊਸਾਂ ਦੇ ਸੀਵਰੇਜ ਦੇ ਨਬਿੇੜੇ ਲਈ ਪਾਈਪਲਾਈਨ ਵਿਛਾਉਣ ਦੀ ਲਈ 5 ਲੱਖ 27 ਹਜ਼ਾਰ ਰੁਪਏ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ 18 ਲੱਖ 68 ਹਜ਼ਾਰ ਰੁਪਏ, ਸੈਕਟਰ-18 ਏ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰੈਸ਼ਰ ਵਧਾਉਣ ਲਈ ਸੈਕਟਰ-18 ਸੀ ਤੋਂ ਡਿਸਟ੍ਰੀਬਿਊਸ਼ਨ ਲਾਈਨ ਤੱਕ ਜਲ ਸਪਲਾਈ ਪਾਈਪਲਾਈਨ ਵਿਛਾਉਣ ਲਈ 23 ਲੱਖ 45 ਹਜ਼ਾਰ ਰੁਪਏ ਦੇ ਅਨੁਮਾਨਤ ਖ਼ਰਚੇ ਨੂੰ ਪ੍ਰਵਾਨਗੀ ਦਿੱਤੀ ਗਈ।
ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰ ਹਰਪ੍ਰੀਤ ਕੌਰ ਬਬਲਾ, ਪ੍ਰੇਮ ਲਤਾ, ਨੇਹਾ ਮੁਸਾਵਤ ਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×