ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਪ੍ਰਚਾਰ ’ਚ ਅਸਲ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਭਾਰੂ

06:44 AM May 25, 2024 IST

ਦਲਬੀਰ ਸੱਖੋਵਾਲੀਆ
ਬਟਾਲਾ, 24 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ’ਚ ਚਾਰ ਮੁੱਖ ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਉਮੀਦਵਾਰਾਂ ਸਣੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਰਾਜਸੀ ਆਗੂਆਂ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਦੂਸਰੇ ’ਤੇ ਨਿੱਜੀ ਦੂਸ਼ਣਬਾਜ਼ੀ ’ਚ ਰੁੱਝੇ ਹੋਏ ਹਨ।
ਕੌਮਾਂਤਰੀ ਸੀਮਾ ਪਾਕਿਸਤਾਨ ਅਤੇ ਹਿਮਾਚਲ, ਜੰਮੂ-ਕਸ਼ਮੀਰ ਨਾਲ ਲੱਗਦੇ ਹਲਕਾ ਗੁਰਦਾਸਪੁਰ ਦੇ ਵਿਕਾਸ ਸਣੇ ਅਸਲ ਮੁੱਦੇ ਪਹਿਲਾਂ ਵਾਂਗ ਹੁਣ ਵੀ ਗਾਇਬ ਹਨ। ਇਸ ਹਲਕੇ ਦੀ 110 ਕਿਲੋਮੀਟਰ ਸੀਮਾ ਜੋ ਪਾਕਿਸਤਾਨ ਨਾਲ ਲੱਗਦੀ। ਸੀਮਾ ਪਾਰ ਤੋਂ ਪਹਿਲਾ ਸਿੱਧਾ-ਅਸਿੱਧੇ ਢੰਗ ਰਾਹੀ ਨਸ਼ੇ ਅਤੇ ਮਾਰੂ ਹਥਿਆਰ ਇੱਧਰ ਆਉਂਦੇ ਸਨ, ਪਰ ਹੁਣ ਦੇਸ਼ ਵਿਰੋਧੀ ਤਾਕਤਾਂ ਨੇ ਇਸ ਦਾ ਹੱਲ ਡਰੋਨ ਰਾਹੀ ਕੱਢਿਆ ਹੈ। ਅਹਿਮ ਮੁੱਦਿਆਂ ’ਚ ਇੱਕ ਮੁੱਦਾ ਬਟਾਲਾ ਦੀ ਇੰਡਸਟਰੀਜ਼ ਨੂੰ ਮੁੜ ਪੈਰਾਂ ਸਿਰ ਕਰਨਾ ਹੈ। ਕਿਸੇ ਸਮੇਂ ਬਟਾਲਾ ਉਦਯੋਗ ਦੀ ਚੜ੍ਹਤ ਏਸ਼ੀਆ ਖਿੱਤੇ ਤੱਕ ਸੀ ਪਰ ਕਈ ਕਾਰਨਾਂ ਕਰਕੇ ਇੱਥੋਂ ਦੀ ਕੁਝ ਇੰਡਸਟਰੀਜ਼ ਹੋਰ ਸੂਬਿਆਂ ’ਚ ਚਲੀ ਗਈ। ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ, ਜੰਮੂ ਅਤੇ ਹਰਿਆਣਾ ਨੂੰ ਸਸਤੇ ਦਰ ’ਤੇ ਬਿਜਲੀ ਅਤੇ ਹੋਰ ਛੋਟਾਂ ਦੇਣ ਨਾਲ ਬਟਾਲਾ ਉਦਯੋਗ ਨੂੰ ਵੱਡੀ ਮਾਰ ਪਈ। ਹਲਕੇ ’ਚ ਕਸਬਾ ਧਾਰੀਵਾਲ ਵੂਲਨ ਮਿੱਲ ਹੈ, ਇੱਕ ਸਦੀ ਤੋਂ ਪਹਿਲਾ ਹੋਂਦ ’ਚ ਆਈ ਇਹ ਮਿੱਲ ਹੁਣ ਆਖ਼ਰੀ ਸਾਹ ਲੈ ਰਹੀ ਹੈ। ਕਿਸੇ ਸਮੇਂ ਇੱਥੇ ਸੈਂਕੜੇ ਕਾਮੇ ਆਪਣੇ ਘਰਾਂ ਨੂੰ ਚਲਾਉਂਦੇ ਸਨ। ਹੁਣ ਬਹੁਤ ਥੋੜ੍ਹੇ ਰਹਿ ਗਏ ਇੱਥੇ ਜਿਹੜੇ ਥੋੜ੍ਹੇ ਜਿਹੇ ਕਾਮੇ ਹਨ। ਚੋਣਾਂ ਦੇ ਸਮੇਂ ਕਸਬਾ ਧਾਰੀਵਾਲ ’ਚ ਆਉਂਦੇ ਲੀਡਰ ਇਸ ਮਿੱਲ ਬਾਰੇ ਰਾਗ ਤਾਂ ਅਲਾਪਦੇ ਹਨ, ਪਰ ਜਿੱਤਣ ਤੋਂ ਬਾਅਦ ਸਭ ਭੁੱਲ ਜਾਂਦੇ ਹਨ। ਇਸੇ ਤਰ੍ਹਾਂ ਬਿਆਸ ਤੋਂ ਕਾਂਦੀਆ ਤੱਕ ਰੇਲ ਲਾਈਨ ਦਾ ਪ੍ਰਜੈਕਟ ਅਧੂਰਾ ਪਿਆ ਹੈ ਕਿਉਂਕਿ ਕੁਝ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਹਲਕੇ ’ਚ ਡੈਮ ਹੈ, ਇਸ ਡੈਮ ਦਾ ਹੋਰ ਘੇਰਾ ਵਧਾਉਣ ਅਤੇ ਬਿਜਲੀ ਦੀ ਮੰਗ ਨੂੰ ਪੂਰਿਆ ਕਰਨ ਲਈ ਕੇਂਦਰ ਸਰਕਾਰ ਨੂੰ ਫਰਾਖ਼ਦਿਲੀ ਦਿਖਾਉਣੀ ਚਾਹੀਦੀ ਹੈ। ਹੋਰਨਾਂ ਹਲਕਿਆਂ ਵਾਗ ਇਸ ਹਲਕੇ ’ਚ ਨਸ਼ੇ,ਖ਼ਾਸਕਰ ਚਿੱਟਾ ਪਿੰਡਾਂ, ਕਸਬਿਆਂ ਤੋਂ ਹੁਣ ਸ਼ਹਿਰਾਂ ਤੱਕ ਆਪਣੇ ਪੈਰ੍ਹਾ ਪਸਾਰ ਚੁੱਕਾ ਹੈ। ਨਸ਼ਿਆਂ ਦੇ ਮੁੱਦੇ ਤੋਂ ਵੀ ਉਮੀਦਵਾਰਾਂ ਨੇ ਪਾਸਾ ਵੱਟਿਆ ਹੋਇਆ ਹੈ।

Advertisement

Advertisement