ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਵਲ ਹਸਪਤਾਲ ’ਚ ਮਰੀਜ਼ਾਂ ਦੇ ਵਾਹਨ ਐਮਰਜੈਂਸੀ ਸੇਵਾਵਾਂ ’ਚ ਅੜਿੱਕਾ ਬਣੇ

07:45 AM Jun 24, 2024 IST
ਆਦਮਪੁਰ ਸਿਵਲ ਹਸਪਤਾਲ ਵਿੱਚ ਖੜ੍ਹੇ ਵਾਹਨਾਂ ਵਿਚਾਲੇ ਫਸੀ ਹੋਈ ਐਂਬੂਲੈਂਸ।

ਹਤਿੰਦਰ ਮਹਿਤਾ
ਜਲੰਧਰ, 23 ਜੂਨ
ਸਿਵਲ ਹਸਪਤਾਲ ਆਦਮਪੁਰ ਵਿੱਚ ਐਂਬੂਲੈਂਸਾਂ ਦੀ ਪਾਰਕਿੰਗ ’ਚ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਵਾਹਨ ਖੜ੍ਹੇ ਕਰਨ ’ਤੇ ਐਂਬੂਲੈਂਸ ਚਾਲਕ ਪ੍ਰੇਸ਼ਾਨ ਹਨ।
ਮੁਲਾਜ਼ਮਾਂ ਨੇ ਦੱਸਿਆ ਕਿ ਇੱਥੇ ਦਵਾਈ ਲੈਣ ਆਏ ਮਰੀਜ਼ ਜਾਂ ਫਿਰ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰ ਆਪਣੇ ਵਾਹਨ ਪਾਰਕਿੰਗ ਵਿੱਚ ਖੜ੍ਹੇ ਕਰਨ ਦੀ ਬਜਾਏ ਐਂਬੂਲੈਂਸ ਖੜ੍ਹੀ ਕਰਨ ਵਾਲੀ ਥਾਂ ’ਤੇ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਐਂਬੂਲੈਂਸ ਚਾਲਕਾਂ ਨੂੰ ਆਉਣ-ਜਾਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਐਂਬੂਲੈਂਸ ਚਾਲਕਾਂ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਹਸਪਤਾਲ ’ਚ ਨਸ਼ਾ ਛੁਡਾਉਣ ਵਾਲੀ ਗੋਲੀ ਮਿਲਦੀ ਹੈ ਤਾਂ ਗੋਲੀ ਲੈਣ ਵਾਲੇ ਨੌਜਵਾਨ ਵੀ ਅਕਸਰ ਉਨ੍ਹਾਂ ਨਾਲ ਲੜਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਹ ਹਸਪਤਾਲ ਦੇ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਨ ਪਰ ਅਜੇ ਤੱਕ ਹਸਪਤਾਲ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਸਿਵਲ ਸਰਜਨ ਜਲੰਧਰ ਡਾਕਟਰ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਹ ਇਸ ਸਬੰਧੀ ਜਲਦ ਕਰਵਾਈ ਕਰਵਾਉਣ ਲਈ ਸਥਾਨਕ ਐੱਸਐੱਮਓ ਨਾਲ ਰਾਬਤਾ ਕਰਨਗੇ ਤੇ ਇਹ ਸਮੱਸਿਆ ਹੱਲ ਹੋ ਜਾਵੇਗੀ।

Advertisement

Advertisement
Advertisement