For the best experience, open
https://m.punjabitribuneonline.com
on your mobile browser.
Advertisement

ਠੱਗੀ ਦੇ ਮਾਮਲੇ ’ਚ ਦੁਕਾਨਦਾਰ ਐੱਸਪੀ ਨੂੰ ਮਿਲੇ

06:53 AM Mar 28, 2024 IST
ਠੱਗੀ ਦੇ ਮਾਮਲੇ ’ਚ ਦੁਕਾਨਦਾਰ ਐੱਸਪੀ ਨੂੰ ਮਿਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਰਤੀਆ, 27 ਮਾਰਚ
ਦੁਕਾਨਦਾਰਾਂ ਨੂੰ ਆਨਲਾਈਨ ਪੇਮੈਂਟ ਦੇ ਫਰਜ਼ੀ ਮੈਸੇਜ ਦਿਖਾ ਕੇ ਠੱਗੀ ਮਾਰਨ ਦੇ ਵਧਦੇ ਮਾਮਲਿਆਂ ਕਾਰਨ ਦੁਕਾਨਦਾਰਾਂ ਵਿਚ ਰੋਸ ਹੈ। ਇਸ ਸਬੰਧੀ ਵਪਾਰ ਮੰਡਲ ਫਤਿਆਬਾਦ ਦੇ ਬੈਨਰ ਹੇਠ ਪ੍ਰਧਾਨ ਅਸ਼ੋਕ ਨਾਰੰਗ ਅਤੇ ਮੀਤ ਪ੍ਰਧਾਨ ਵਿਨੋਦ ਅਰੋੜਾ ਸਮੇਤ ਹੋਰ ਦੁਕਾਨਦਾਰਾਂ ਦਾ ਵਫ਼ਦ ਐੱਸਪੀ ਆਸਥਾ ਮੋਦੀ ਨੂੰ ਮਿਲਿਆ। ਦੁਕਾਨਦਾਰਾਂ ਨੇ ਦੱਸਿਆ ਕਿ ਅਜਿਹੇ ਠੱਗ ਦੁਕਾਨਦਾਰ ਕੋਲ ਆਉਂਦੇ ਹਨ ਤੇ ਉਨ੍ਹਾਂ ਤੋਂ 1000-1500 ਦਾ ਸਮਾਨ ਖਰੀਦ ਲੈਂਦੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਨੰਬਰ ਤੋਂ ਆਨਲਾਈਨ ਪੇਮੈਂਟ ਪਵਾਉਣ ਦੀ ਗੱਲ ਕਰਦੇ ਹਨ ਅਤੇ ਫਿਰ ਮੋਬਾਈਲ ਤੋਂ ਇਕ ਫੇਕ ਮੈਸੇਜ ਉਨ੍ਹਾਂ ਨੂੰ ਦਿਖਾਇਆ ਜਾਂਦਾ ਹੈ। ਫਿਰ ਕਿਹਾ ਜਾਂਦਾ ਹੈ ਕਿ ਗਲਤੀ ਨਾਲ ਪੈਸੇ ਜ਼ਿਆਦਾ ਪਾ ਦਿੱਤੇ ਹਨ। ਬਾਕੀ ਪੈਸੇ ਉਨ੍ਹਾਂ ਨੂੰ ਨਗਦ ਦੇ ਦੇਣ। ਜਦੋਂ ਤੱਕ ਦੁਕਾਨਦਾਰ ਇਸ ਠੱਗੀ ਨੂੰ ਸਮਝ ਪਾਉਂਦਾ ਹੈ, ਉਦੋਂ ਤੱਕ ਮੁਲਜ਼ਮ ਉਥੋਂ ਫਰਾਰ ਹੋ ਜਾਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×