ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਅਜੀਬੋ-ਗਰੀਬ ਸਥਿਤੀ ਬਣੀ

07:58 AM Jul 06, 2024 IST
ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਨ ਉਪਰੰਤ ਬਾਗੀ ਧੜੇ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਜੁਲਾਈ
ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਵਿੱਚ ਸਭ ਤੋਂ ਵੱਧ ਦਿਲਚਸਪ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਦੀ ਚੋਣ ਕੀਤੀ ਸੀ, ਉਹ ਧੜਾ ਘਰ ਘਰ ਬੀਬੀ ਸੁਰਜੀਤ ਕੌਰ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਇਸ ਪ੍ਰਚਾਰ ਦੀ ਕਮਾਂਡ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਭਾਲੀ ਹੋਈ ਹੈ। ਦੂਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੜਾ ਬਸਪਾ ਉਮੀਦਵਾਰ ਬਿੰਦਰ ਲਾਖਾ ਦੀ ਹਮਾਇਤ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦਾ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਨਵੀਂ ਇਬਾਰਤ ਲਿਖ ਰਿਹਾ ਹੈ ਕਿ ਪਾਰਟੀ ਦੇ ਸੂਬਾਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਵਾਲੇ ਉਮੀਦਵਾਰ ਬੀਬੀ ਸੁਰਜੀਤ ਕੌਰ ਦੀ ਥਾਂ ਹੱਥੀ ਚੋਣ ਨਿਸ਼ਾਨ ਨੂੰ ਵੋਟਾਂ ਪਾਉਣ ਲਈ ਪ੍ਰਚਾਰ ਕਰ ਰਿਹਾ ਹੈ। ਅੱਜ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਮਿੱਠੂ ਬਸਤੀ ਵਿੱਚ ਬਸਪਾ ਉਮੀਦਵਾਰ ਬਿੰਦਰ ਲਾਖਾ ਨੂੰ ਵੋਟ ਪਾਉਣ ਦੀ ਹਮਾਇਤ ਕਰਦਿਆਂ ਹਾਥੀ ਵਾਲਾ ਬਟਨ ਦਬਾਉਣ ਲਈ ਜ਼ਿਆਦਾ ਜ਼ੋਰ ਪਾਇਆ।
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਜਦੋਂ ਦੋਫਾੜ ਹੋਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਧੜੇ ਦਾ ਸਾਰਾ ਜ਼ੋਰ ਤੱਕੜੀ ਚੋਣ ਨਿਸ਼ਾਨ ’ਤੇ ਕਬਜ਼ਾ ਕਰਨ ’ਤੇ ਲੱਗਾ ਹੋਇਆ ਸੀ ਕਿਉਂਕਿ ਤੱਕੜੀ ਚੋਣ ਨਿਸ਼ਾਨ ਵਾਲਾ ਹੀ ਅਸਲ ਅਕਾਲੀ ਦਲ ਮੰਨਿਆ ਜਾਂਦਾ ਹੈ। ਹੁਣ ਬਾਗੀ ਧੜੇ ਕੋਲ ਤੱਕੜੀ ਚੋਣ ਨਿਸ਼ਾਨ ਹੈ। ਜਲੰਧਰ ਪੱਛਮੀ ਹਲਕੇ ਵਿੱਚ ਘੁੰਮਦਿਆਂ ਇਹ ਜਾਣਕਾਰੀ ਉਭਰ ਕੇ ਸਾਹਮਣੇ ਆਈ ਕਿ ਲੋਕ ਤੱਕੜੀ ਚੋਣ ਨਿਸ਼ਾਨ ਨੂੰ ਪਹਿਲ ਦੇ ਰਹੇ ਹਨ। ਸਿੱਖਾਂ ਦਾ ਕਹਿਣਾ ਹੈ ਕਿ ਲੜਾਈ ਇਨ੍ਹਾਂ ਦੀ ਚੌਧਰ ਕਾਇਮ ਕਰਨ ਦੀ ਹੈ ਜਦ ਕਿ ਪੰਥਕ ਉਮੀਦਵਾਰ ਤਾਂ ਤੱਕੜੀ ਚੋਣ ਨਿਸ਼ਾਨ ਵਾਲਾ ਹੀ ਮੰਨਿਆ ਜਾ ਰਿਹਾ ਹੈ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਨੇ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਲਈ ਵੋਟਾਂ ਮੰਗੀਆਂ।

Advertisement

ਬਸਪਾ ਉਮੀਦਵਾਰ ਦੀ ਵੀਡੀਓ ਵਾਇਰਲ

ਬਸਪਾ ਉਮੀਦਵਾਰ ਬਿੰਦਰ ਲਾਖਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਹੁਣ ਜਦੋਂ ਰੱਬ ਦੀ ਮਿਹਰ ਹੋਈ ਹੈ ਤਾਂ ਅਕਾਲੀ ਦਲ ਨੇ ਵੀ ਆਪਣੇ ਆਪ ਹੀ ਬਸਪਾ ਦਾ ਸਮਰਥਨ ਕਰ ਦਿੱਤਾ ਹੈ।

Advertisement
Advertisement