ਵਿਸਾਖੀ ਸਬੰਧੀ ਸਮਾਗਮ ’ਚ ਬਰਤਾਨੀਆ ਦੀ ਸੰਸਦ ਅੰਦਰ ਗੁਰਬਾਣੀ ਨਾਲ ਮਾਹੌਲ ਹੋਇਆ ਆਨੰਦਮਈ
11:25 AM May 01, 2024 IST
ਲੰਡਨ, 1 ਮਈ
ਲੰਡਨ ਵਿੱਚ ਆਪਣੀ ਕਿਸਮ ਦੇ ਪਹਿਲੇ ਵਿਸਾਖੀ ਸਮਾਗਮ ਵਿੱਚ ਇਸ ਹਫ਼ਤੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਗੁਰਬਾਣੀ ਦੀਆਂ ਧੁਨਾਂ ਅਤੇ ਸਦਭਾਵਨਾ ਦੇ ਸੰਦੇਸ਼ ਗੂੰਜਦੇ ਰਹੇ। ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ '1928 ਇੰਸਟੀਚਿਊਟ' ਅਤੇ ਪਰਵਾਸੀ ਸੰਗਠਨ 'ਸਿਟੀ ਸਿੱਖਸ ਐਂਡ ਬ੍ਰਿਟਿਸ਼ ਪੰਜਾਬੀ ਵੈਲਫੇਅਰ ਐਸੋਸੀਏਸ਼ਨ' ਵੱਲੋਂ ਬੀਤੀ ਸ਼ਾਮ ਇਸ ਸਮਾਗਮ ਵਿੱਚ 'ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ' ਅਤੇ ਬਰਤਾਨੀਆ ਦੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ, ਭਾਈਚਾਰੇ ਦੇ ਨੇਤਾਵਾਂ ਅਤੇ ਦਾਨੀਆਂ ਨੇ ਹਿੱਸਾ ਲਿਆ। ਭਾਰਤ ਸਬੰਧਾਂ ਅਤੇ ਬਰਤਾਨਵੀ ਜੀਵਨ ਵਿੱਚ ਸਿੱਖ ਕੌਮ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ। ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਸ ਵਿੱਚ ਕਈ ਬੁਲਾਰਿਆਂ ਨੇ ਭਾਸ਼ਨ ਦਿੱਤੇ ਅਤੇ ਅਨਹਦ ਕੀਰਤਨ ਸੁਸਾਇਟੀ ਨੇ ਗੁਰਬਾਣੀ ਗਾਈ।
Advertisement
Advertisement