For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਵਿੱਚ ਸਰਪੰਚੀ ਦੇ 390 ਅਤੇ ਪੰਚੀ ਦੇ 78 ਕਾਗਜ਼ ਰੱਦ

08:50 AM Oct 07, 2024 IST
ਪਟਿਆਲਾ ਵਿੱਚ ਸਰਪੰਚੀ ਦੇ 390 ਅਤੇ ਪੰਚੀ ਦੇ 78 ਕਾਗਜ਼ ਰੱਦ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਕਤੂਬਰ
ਪਟਿਆਲਾ ਜ਼ਿਲ੍ਹੇ ’ਚ 10 ਬਲਾਕਾਂ ਵਿੱਚ ਸਰਪੰਚੀ ਦੇ 390 ਅਤੇ ਪੰਚੀ ਸਬੰਧੀ ਉਮੀਦਵਾਰਾਂ ਦੀਆਂ 718 ਨਾਮਜ਼ਦਗੀਆਂ ਰੱਦ ਹੋ ਗਈਆਂ ਹਨ। ਹੁਣ ਜ਼ਿਲ੍ਹੇ ਵਿਚਲੀਆਂ 1022 ਪੰਚਾਇਤਾਂ ਲਈ ਸਰਪੰਚਾਂ ਦੇ 3903 ਅਤੇ ਪੰਚੀ ਦੇ 10950 ਉਮੀਦਵਾਰ ਹਨ। ਰਿਟਰਨਿੰਗ ਅਫਸਰਾਂ ਵੱਲੋਂ ਭਾਵੇਂ ਕਿ ਇਨ੍ਹਾਂ ਫਾਰਮਾਂ ਵਿੱਚ ਤਰੁੱਟੀਆਂ ਜਾਂ ਲਾਏ ਗਏ ਇਤਰਾਜ਼ਾਂ ਨੂੰ ਆਧਾਰ ਬਣਾਇਆ ਗਿਆ ਹੈ, ਪ੍ਰੰਤੂ ਅਜਿਹੀ ਕਾਰਵਾਈ ਦਾ ਸ਼ਿਕਾਰ ਹੋਏ ਬਹੁਤੇ ਉਮੀਦਵਾਰਾਂ ਨੇ ਇਸ ਪਿੱਛੇ ਮੁੱਖ ਤੌਰ ’ਤੇ ਸੱਤਾਧਾਰੀ ਧਿਰ ਦਾ ਹੱਥ ਦੱਸਿਆ ਹੈ। ਸਰਪੰਚ ਲਈ ਸਭ ਤੋਂ ਵੱਧ, 65 ਨਾਮਜ਼ਦਗੀਆਂ ਰਾਜਪੁਰਾ ਬਲਾਕ ਵਿੱਚ ਜਦ ਕਿ ਪੰਚਾਂ ਦੀਆਂ ਸਭ ਤੋਂ ਵੱਧ 149 ਨਾਮਜ਼ਦਗੀਆਂ ਪਟਿਆਲਾ ਬਲਾਕ ਵਿੱਚ ਰੱਦ ਹੋਈਆਂ ਹਨ। ਹੁਣ ਰਾਜਪੁਰਾ ਬਲਾਕ ਵਿੱਚ ਸਰਪੰਚਾਂ ਲਈ 367 ਤੇ ਪੰਚਾਂ ਲਈ 1034 ਇਥੇ ਪੰਚਾਂ ਦੀਆਂ 80 ਨਾਮਜ਼ਦਗੀਆਂ ਰੱਦ ਹੋਈਆਂ। ਬਲਾਕ ਪਟਿਆਲਾ ਵਿੱਚ 43 ਨਾਮਜ਼ਦਗੀਆਂ ਰੱਦ ਹੋਣ ਮਗਰੋਂ ਸਰਪੰਚਾਂ ਲਈ 422 ਤੇ ਪੰਚਾਂ ਲਈ 1152 ਉਮੀਦਵਾਰ ਹਨ।
ਬਲਾਕ ਭੁੱਨਰਹੇੜੀ ’ਚ ਸਰਪੰਚਾਂ ਦੀਆਂ 553 ਨਾਮਜ਼ਦੀਆਂ ਵਿੱਚੋਂ 61 ਤੇ ਪੰਚੀ ਦੀਆਂ 129 ਵਿੱਚੋਂ 76 ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ ਸਰਪੰਚਾਂ ਦੇ 492 ਦੇ ਪੰਚੀ ਦੇ 1217 ਉਮੀਦਵਾਰ ਹਨ। ਘਨੌਰ ਬਲਾਕ ਸਰਪੰਚਾਂ ਦੀਆਂ 19 ਤੇ ਪੰਚਾਂ ਦੀਆਂ 74 ਨਾਮਜ਼ਦਗੀਆਂ ਰੱਦ ਹੋਣ ਉਪਰੰਤ ਇੱਥੇ ਸਰਪੰਚੀ ਲਈ 391 ਪੰਚੀ ਲਈ 1010 ਉਮੀਦਵਾਰ ਬਾਕੀ ਬਚੇ ਹਨ। ਨਾਭਾ ਬਲਾਕ ਸਰਪੰਚੀ ਦੀਆਂ 17 ਅਤੇ ਪੰਚੀ ਦੀਆਂ 49 ਨਾਮਜ਼ਦੀਆਂ ਰੱਦ ਹੋਈਆਂ ਹਨ। 60 ਪੰਚਾਇਤਾਂ ਦੇ ਅਧਾਰ ’ਤੇ ਪਟਿਆਲਾ ਦਿਹਾਤੀ ਬਲਾਕ ਵਿੱਚ ਸਰਪੰਚੀ ਦੇ 49 ਤੇ ਪੰਚੀ ਦੇ 77 ਪਰਚੇ ਰੱਦ ਹੋਣ ਉਪਰੰਤ ਇੱਥੇ ਹੁਣ ਤਰਤੀਬਵਾਰ 219 ਤੇ 884 ਉਮੀਦਵਾਰ ਬਾਕੀ ਹਨ। ਪਾਤੜਾਂ ਬਲਾਕ ਵਿੱਚ ਸਰਪੰਚੀ ਦੇ 3 ਅਤੇ ਪੰਚੀ ਦੇ 8 ਪਰਚੇ ਰੱਦ ਹੋਣ ਉਪਰੰਤ ਸਰਪੰਚੀ ਲਈ 490 ਅਤੇ ਪੰਚੀ ਲਈ 1165 ਉਮੀਦਵਾਰ ਮੈਦਾਨ ’ਚ ਹਨ। ਬਲਾਕ ਸਮਾਣਾ ਵਿੱਚ ਹੁਣ ਸਰਪੰਚੀ ਲਈ 386 ਤੇ ਪੰਚੀ ਲਈ 1005 ਉਮੀਦਵਾਰ ਹਨ ਕਿਉਂਕਿ ਇੱਥੇ ਸਰਪੰਚੀ ਦੇ 20 ਤੇ ਪੰਚੀ ਦੇ 25 ਪਰਚੇ ਰੱਦ ਹੋ ਗਏ। ਬਲਾਕ ਸਨੌਰ ਵਿੱਚ ਸਰਪੰਚੀ ਦੇ 52 ਪਰਚੇ ਰੱਦ ਹੋਣ ਉਪਰੰਤ 280 ਤੇ ਪੰਚੀ ਦੇ 124 ਪਰਚੇ ਰੱਦ ਹੋਣ ਉਪਰੰਤ 905 ਉਮੀਦਵਾਰ ਹਨ। ਸ਼ੰਭੂਕਲਾਂ ਵਿੱਚ ਸਰਪੰਚੀ ਦੇ 61 ਅਤੇ ਪੰਚੀ ਦੇ 56 ਪਰਚੇ ਰੱਦ ਹੋਏ ਤੇ ਹੁਣ ਇਥੇ ਤਰਤੀਬਵਾਰ 346 ਅਤੇ 1114 ਉਮੀਦਵਾਰ ਹਨ।

Advertisement

ਅੱਜ ਸਥਿਤੀ ਹੋਵੇਗੀ ਸਪੱਸ਼ਟ

ਉਮੀਦਵਾਰਾਂ ਸਬੰਧੀ ਅਸਲ ਸਥਿਤੀ 7 ਅਕਤੂਬਰ ਨੂੰ ਹੀ ਨਿੱਖਰਕੇ ਸਾਹਮਣੇ ਆਵੇਗੀ। ਕਿਉਂਕਿ ਇਸ ਦੌਰਾਨ ਅਨੇਕਾਂ ਨਾਮਜ਼ਦਗੀਆਂ ਵਾਪਸ ਹੋਣੀਆਂ ਯਕੀਨੀ ਹਨ। ਜਿਸ ਮਗਰੋਂ ਕਈ ਥਾਵਾਂ ’ਤੇ ਸਰਬਸੰਮਤੀਆਂ ਤੇ ਕਈ ਥਾਈਂ ਸਿੱਧੇ ਮੁਕਾਬਲੇ ਦੀ ਸਥਿਤੀ ਬਣੇਗੀ।

Advertisement

ਮਾਲੇਰਕੋਟਲਾ ਵਿੱਚ ਸਰਪੰਚੀ ਦੇ 3 ਅਤੇ ਪੰਚੀ ਦੇ 24 ਕਾਗਜ਼ ਰੱਦ

ਮਾਲੇਰਕੋਟਲਾ(ਹੁਸ਼ਿਆਰ ਸਿੰਘ ਰਾਣੂ): ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 176 ਪੰਚਾਇਤਾਂ ਲਈ ਸਰਪੰਚ ਦੇ ਅਹੁਦੇ ਲਈ 652 ਅਤੇ ਪੰਚ ਦੇ ਅਹੁਦੇ ਲਈ 2231 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਸਰਪੰਚੀ ਦੇ ਅਹੁਦੇਦਾਰਾਂ ਦੀਆਂ ਤਿੰਨ ਅਤੇ ਪੰਚਾਂ ਦੇ ਅਹੁਦੇ ਦੀਆਂ 24 ਨਾਮਜ਼ਦਗੀਆਂ ਰੱਦ ਹੋਣ ਉਪਰੰਤ ਹੁਣ ਜ਼ਿਲ੍ਹੇ ਅੰਦਰ ਸਰਪੰਚ ਦੇ ਅਹੁਦੇ ਲਈ 649 ਅਤੇ ਪੰਚਾਂ ਦੇ ਅਹੁਦੇ ਲਈ 2207 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਵਿੱਚ ਪੰਚਾਇਤਾਂ ਦੀ ਗਿਣਤੀ 69 ਹੈ ,ਜਿਸ ਵਿੱਚ ਸਰਪੰਚ ਦੇ ਅਹੁਦੇ ਲਈ 247 ਅਤੇ ਪੰਚ ਦੇ ਅਹੁਦੇ ਲਈ 862 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਇਸ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 2 ਅਤੇ ਪੰਚ ਦੇ ਅਹੁਦੇ ਲਈ 8 ਨਾਮਜ਼ਦਗੀਆਂ ਰੱਦ ਹੋਣ ਨਾਲ ਹੁਣ ਬਲਾਕ ਮਾਲੇਰਕੋਟਲਾ ਵਿੱਚ ਸਰਪੰਚ ਦੇ ਅਹੁਦੇ ਲਈ 245 ਅਤੇ ਪੰਚਾਂ ਦੇ ਅਹੁਦੇ ਲਈ 854 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹੇ ਦੇ ਬਲਾਕ ਅਮਰਗੜ੍ਹ ਵਿੱਚ ਪੰਚਾਇਤਾਂ ਦੀ ਗਿਣਤੀ 60 ਹੈ। ਜਿਸ ਲਈ ਸਰਪੰਚ ਦੇ ਅਹੁਦੇ ਲਈ 230 ਅਤੇ ਪੰਚਾਂ ਦੇ ਅਹੁਦੇ ਲਈ 736 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਸਰਪੰਚ ਦੇ ਅਹੁਦੇ ਲਈ ਕੋਈ ਨਾਮਜ਼ਦਗੀ ਰੱਦ ਨਹੀਂ ਹੋਏ ਜਦ ਕਿ ਪੰਚ ਦੇ ਅਹੁਦੇ ਲਈ 7 ਨਾਮਜ਼ਦਗੀਆਂ ਰੱਦ ਹੋਣ ਨਾਲ ਹੁਣ ਅਮਰਗੜ੍ਹ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 230 ਅਤੇ ਪੰਚਾਂ ਦੇ ਅਹੁਦੇ ਲਈ 729 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਤਰ੍ਹਾਂ ਹੀ ਜ਼ਿਲ੍ਹੇ ਦੇ ਅਹਿਮਦਗੜ੍ਹ ਬਲਾਕ ਵਿੱਚ ਪੰਚਾਇਤਾਂ ਦੀ ਗਿਣਤੀ 47 ਹੈ, ਜਿਸ ਵਿੱਚ ਸਰਪੰਚ ਦੇ ਅਹੁਦੇ ਲਈ 175 ਅਤੇ ਪੰਚ ਦੇ ਅਹੁਦੇ ਲਈ 633 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਸਰਪੰਚ ਦੇ ਅਹੁਦੇ ਲਈ ਇੱਕ ਅਤੇ ਪੰਚ ਦੇ ਅਹੁਦੇ ਲਈ 9 ਨਾਮਜ਼ਦਗੀਆਂ ਰੱਦ ਹੋਣ ਨਾਲ ਹੁਣ ਅਹਿਮਦਗੜ੍ਹ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 174 ਅਤੇ ਪੰਚਾਂ ਦੇ ਅਹੁਦੇ ਲਈ 624 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

Advertisement
Author Image

Advertisement