For the best experience, open
https://m.punjabitribuneonline.com
on your mobile browser.
Advertisement

ਸਕੂਲਾਂ ’ਚ ਫੰਡ ਖਰਚਣ ਦੇ ਬਦਲੇ ਨਿਯਮ ਪਹਿਲੀ ਤੋਂ ਹੋਣਗੇ ਲਾਗੂ

06:15 AM Jul 09, 2024 IST
ਸਕੂਲਾਂ ’ਚ ਫੰਡ ਖਰਚਣ ਦੇ ਬਦਲੇ ਨਿਯਮ ਪਹਿਲੀ ਤੋਂ ਹੋਣਗੇ ਲਾਗੂ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਜੁਲਾਈ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਫੰਡ ਖਰਚਣ ਲਈ ਨਵੇਂ ਨਿਯਮ ਤਿਆਰ ਕੀਤੇ ਗਏ ਹਨ ਜੋ ਪਹਿਲੀ ਅਗਸਤ ਤੋਂ ਲਾਗੂ ਹੋਣਗੇ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ ਆਨਲਾਈਨ ਭੁਗਤਾਨ ਹੀ ਕਰਨ। ਨਵੇਂ ਨਿਯਮਾਂ ਅਨੁਸਾਰ ਆਨਲਾਈਨ ਪੋਰਟਲ ਰਾਹੀਂ ਵਿਦਿਆਰਥੀਆਂ ਵੱਲੋਂ ਜਮ੍ਹਾਂ ਕਰਵਾਈ ਟਿਊਸ਼ਨ ਫੀਸਾਂ ਲਈ ਫੰਡਾਂ ਦਾ ਚਲਾਨ ਵੀ ਸਿੱਧੇ ਡੀਈਓ ਦਫਤਰ ਤੇ ਸਰਕਾਰੀ ਸਕੂਲਾਂ ਦੇ ਪੱਧਰ ’ਤੇ ਤਿਆਰ ਕੀਤਾ ਜਾਵੇਗਾ। ਵਿਦਿਆਰਥੀ ਫੰਡ ਦੀ ਕੈਸ਼ ਬੁੱਕ ਨੂੰ ਡੀਈਓ, ਡੀਡੀਓ-ਕਮ-ਪ੍ਰਿੰਸੀਪਲ, ਸਰਕਾਰੀ ਸਕੂਲਾਂ ਦੇ ਮੁਖੀਆਂ ਦੇ ਪੱਧਰ ’ਤੇ ਜਾਂਚਿਆ ਜਾਵੇਗਾ। ਪ੍ਰਸ਼ਾਸਕ ਨੇ ਸਰਕਾਰੀ ਸਕੂਲਾਂ ਦੇ ਅਮੱਲਗੇਮੇਟਿਡ ਫੰਡ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਯਮ ਸਿੱਖਿਆ ਵਿਭਾਗ ਵਿੱਚ ਪੈਸਿਆਂ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਲਿਆਉਣ ਲਈ ਬਣਾਏ ਗਏ ਹਨ। ਇਹ ਸਾਰੇ ਨਿਯਮ ਪਹਿਲੀ ਅਗਸਤ ਤੋਂ ਲਾਗੂ ਹੋਣਗੇ। ਡੀਈਓ, ਪ੍ਰਿੰਸੀਪਲ ਤੇ ਸਰਕਾਰੀ ਸਕੂਲਾਂ ਦੇ ਮੁਖੀ ਇਹ ਯਕੀਨੀ ਬਣਾਉਣਗੇ ਕਿ ਡੀਈਓ ਤੇ ਸਕੂਲਾਂ ਦੇ ਪੱਧਰ ’ਤੇ ਰੱਖੇ ਗਏ ਸਾਰੇ ਫੰਡਾਂ ਦੀਆਂ ਕੈਸ਼ ਬੁੱਕਾਂ ਨਵੇਂ ਢੰਗ ਨਾਲ ਮੁਕੰਮਲ ਹੋਣ। ਇਸ ਤੋਂ ਬਾਅਦ ਸਾਰੇ ਸਬੰਧਤ 31 ਜੁਲਾਈ ਤੱਕ ਕਲੋਜ਼ਿੰਗ ਬੈਲੇਂਸ ਦੀ ਤਸਦੀਕ ਲਈ ਡੀਈਓ ਦਫ਼ਤਰ ਨੂੰ ਕੈਸ਼ਬੁੱਕ ਭੇਜਣਗੇ। ਸਰਕਾਰੀ ਸਕੂਲਾਂ ਦੇ ਫੰਡਾਂ ਦੀਆਂ ਕੈਸ਼ ਬੁੱਕ ਨੂੰ 31 ਜੁਲਾਈ ਤੱਕ ਐਨਆਈਸੀ ਕੋਲ ਭੇਜਿਆ ਜਾਵੇਗਾ। ਸਾਰੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪਹਿਲੀ ਅਗਸਤ ਤੋਂ ਸਿਰਫ਼ ਆਨਲਾਈਨ ਲੈਣ-ਦੇਣ ਹੀ ਕੀਤਾ ਜਾਵੇ ਤੇ ਨਗਦ ਪੈਸੇ ਜਾਂ ਫੀਸ ਲੈਣ ਤੋਂ ਰੋਕਿਆ ਜਾਵੇ।

Advertisement

ਅਗਲੇ ਹਫਤੇ ਤੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ ਫਲੇਵਰਡ ਮਿਲਕ

ਯੂਟੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਤਹਿਤ ਫਲੇਵਰਡ ਦੁੱਧ ਦਿੱਤਾ ਜਾਵੇਗਾ। ਇਹ ਦੁੱਧ ਵਿਦਿਆਰਥੀਆਂ ਨੂੰ ਹਫਤੇ ਵਿਚ ਇਕ ਵਾਰੀ ਦਿੱਤੀ ਜਾਵੇਗੀ ਜੋ ਅਗਲੇ ਹਫਤੇ ਤੋਂ ਸਾਰੇ ਸਕੂਲਾਂ ਵਿਚ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਹ ਸਾਹਮਣੇ ਆਇਆ ਸੀ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਕਈ ਵਿਦਿਆਰਥੀ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਸਨ ਤੇ ਇਹ ਯੋਜਨਾ ਪ੍ਰਧਾਨ ਮੰਤਰੀ ਨਿਧੀ ਯੋਜਨਾ ਤਹਿਤ ਸ਼ੁਰੂ ਕੀਤੀ ਗਈ ਹੈ। ਸ਼ਹਿਰ ਦੇ 111 ਸਰਕਾਰੀ ਅਤੇ ਸੱਤ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਨੂੰ ਅਗਲੇ ਹਫ਼ਤੇ ਤੋਂ ਮਿਡ-ਡੇਅ ਮੀਲ ਵਿੱਚ ਹਫ਼ਤੇ ਵਿੱਚ ਇੱਕ ਵਾਰ ਟੈਟਰਾ ਪੈਕ ਵਿੱਚ 130 ਮਿਲੀਲੀਟਰ ਫਲੇਵਰਡ ਦੁੱਧ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਦੂਰ ਹੋਵੇਗੀ ਕਿਉਂਕਿ ਦੁੱਧ ਦੇ ਰੋਜ਼ਾਨਾ ਸੇਵਨ ਨਾਲ ਕਈ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਕੂਲੀ ਬੱਚਿਆਂ ਵਿੱਚ ਦੁੱਧ ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ, ਵੇਰਕਾ ਸ਼ੁਰੂ ਵਿੱਚ ਇਲਾਇਚੀ (ਇਲਾਇਚੀ) ਦੇ ਸੁਆਦ ਵਿੱਚ ਦੁੱਧ ਉਪਲਬਧ ਕਰਵਾਏਗਾ।

Advertisement

Advertisement
Author Image

joginder kumar

View all posts

Advertisement