ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ ਵਿੱਚ ਤਿੰਨ ਥਾਈਂ ਗੱਡੀਆਂ ਖੱਡ ’ਚ ਡਿੱਗੀਆਂ, ਅੱਠ ਹਲਾਕ

08:01 PM Jun 29, 2023 IST

ਭੱਦਰਵਾਹ/ਜੰਮੂ, 27 ਜੂਨ

Advertisement

ਜੰਮੂ ਕਸ਼ਮੀਰ ਦੇ ਪਹਾੜੀ ਡੋਡਾ ਅਤੇ ਰਾਮਬਨ ਜ਼ਿਲ੍ਹਿਆਂ ਵਿੱਚ ਅੱਜ ਵੱਖ ਵੱਖ ਥਾਈਂ ਤਿੰਨ ਵਾਹਨ ਡੂੰਘੀਆਂ ਖੱਡਾਂ ਵਿੱਚ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 17 ਹੋਰ ਜ਼ਖ਼ਮੀ ਹੋ ਗਏ। ਡੋਡਾ ਵਿੱਚ ਭੱਦਰਵਾਹ-ਪਠਾਨਕੋਟ ਕੌਮੀ ਮਾਰਗ ‘ਤੇ ਵਾਪਰੇ ਪਹਿਲੇ ਹਾਦਸੇ ਵਿੱਚ ਵਾਹਨ ਖੱਡ ਵਿੱਚ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਾਹਨ ਵਿੱਚ ਸਵਾਰ 12 ਹੋਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ। ਇਸੇ ਤਰ੍ਹਾਂ ਡੋਡਾ ਜ਼ਿਲ੍ਹੇ ਦੇ ਭੱਲਾ ਇਲਾਕੇ ਵਿੱਚ ਵਾਹਨ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਦੌਰਾਨ ਜਾਵੇਦ ਅਹਿਮਦ ਦੀ ਮੌਤ ਹੋ ਗਈ ਤੇ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਕੌਮੀ ਮਾਰਗ ‘ਤੇ ਰਾਮਪਰੀ ਨੇੜੇ ਇੱਕ ਹੋਰ ਵਾਹਨ ਖੱਡ ਵਿੱਚ ਡਿੱਗਣ ਕਾਰਨ ਮੁਹੰਮਦ ਅਫਜ਼ਲ ਅਤੇ ਮੁਹੰਮਦ ਅਜ਼ਮਤ ਨਾਮ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਸ਼ਬੀਰ ਅਹਿਮਦ ਜ਼ਖ਼ਮੀ ਹੋ ਗਿਆ। -ਪੀਟੀਆਈ

Advertisement
Advertisement
Tags :
ਹਲਾਕਕਸ਼ਮੀਰਗੱਡੀਆਂਜੰਮੂਡਿੱਗੀਆਂ,ਤਿੰਨਥਾਈਂਵਿੱਚ
Advertisement