ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਕੋਟ ਵਿੱਚ ਸਵਰਨਕਾਰ ਸੰਘ ਦੀ ਤੀਹ ਸਾਲ ਬਾਅਦ ਹੋਈ ਚੋਣ

07:06 AM Jul 05, 2024 IST
ਸਵਰਨਕਾਰ ਸੰਘ ਦਾ ਲੈਟਰ ਪੈਡ ਜਾਰੀ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 4 ਜੁਲਾਈ
ਫਰੀਦਕੋਟ ਦੇ ਸਵਰਨਕਾਰ ਸੰਘ ਦੀ ਮੀਟਿੰਗ ਵਿੱਚ ਸਵਰਨਕਾਰ ਸੰਘ ਨੇ 30 ਸਾਲਾਂ ਬਾਅਦ ਆਪਣਾ ਨਵਾਂ ਪ੍ਰਧਾਨ ਚੁਣਨ ਦਾ ਐਲਾਨ ਕੀਤਾ। ਸੂਬਾ ਕਮੇਟੀ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਖੁਰਮੀ ਨੂੰ ਫਰੀਦਕੋਟ ਸ਼ਹਿਰ ਦਾ ਪ੍ਰਧਾਨ ਚੁਣਿਆ ਗਿਆ ਜਦੋਂਕਿ ਗੁਰਚਰਨ ਸਿੰਘ ਪੱਪੂ ਨੂੰ ਸਮੁੱਚੇ ਫਰੀਕੋਟ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹੋਏ ਸਮਾਗਮ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ। ਇਸ ਸਬੰਧੀ ਸਤੀਸ਼ ਕੁਮਾਰ ਸਾਹਨੀ, ਗੁਲਸ਼ਨ ਰਾਏ ਖੰਨਾ, ਸਤਨਾਮ ਕੰਡਾ, ਵਿਨੋਦ ਕੁਮਾਰ, ਮਨੋਹਰ ਲਾਲ ਕਪੂਰ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਅਸ਼ਵਨੀ ਕੁਮਾਰ ਨੂੰ ਜਨਰਲ ਸਕੱਤਰ ਅਤੇ ਕ੍ਰਿਸ਼ਨ ਗੁਲਾਟੀ ਨੂੰ ਖਜ਼ਾਨਚੀ ਚੁਣਿਆ ਗਿਆ। ਗੁਰਪ੍ਰੀਤ ਸਿੰਘ ਖੁਰਮੀ ਨੇ ਕਿਹਾ ਕਿ ਸਵਰਨਕਾਰ ਸੰਘ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸਨ, ਇਸ ਲਈ ਸਵਰਨਕਾਰਾਂ ਦੇ ਹਿਤਾਂ ਦੀ ਰਾਖੀ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ ਅਤੇ ਉਹ ਸਵਰਨਕਾਰ ਸੰਘ ਦੇ ਭਲੇ ਲਈ ਯਤਨਸ਼ੀਲ ਰਹਿਣਗੇ। ਗੁਰਚਰਨ ਸਿੰਘ ਪੱਪੂ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਤਰੀਕੇ ਨਾਲ ਸਵਰਨਕਾਰ ਸੰਘ ਦੀ ਚੋਣ ਨਹੀਂ ਹੋਈ ਹੈ ਅਤੇ ਹੁਣ ਜੇਕਰ ਕਿਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਸਮੂਹ ਸਵਰਨਕਾਰ ਭਾਈਚਾਰ ਮਿਲ ਕੇ ਇਸ ਦੇ ਹੱਲ ਲਈ ਯਤਨ ਕਰੇਗਾ।

Advertisement

Advertisement
Advertisement