ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਮਕੋਟ ਵਿੱਚ ‘ਆਪ’ ਦੇ ਕਈ ਆਗੂਆਂ ਨੇ ਫੜਿਆ ਕਾਂਗਰਸ ਦਾ ਹੱਥ

10:16 AM Nov 10, 2024 IST
‘ਆਪ’ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ।

ਹਰਦੀਪ ਸਿੰਘ
ਧਰਮਕੋਟ, 9 ਨਵੰਬਰ
ਆਮ ਆਦਮੀ ਪਾਰਟੀ ਨੂੰ ਧਰਮਕੋਟ ਵਿੱਚ ਵੱਡਾ ਝਟਕਾ ਲੱਗਾ ਹੈ। ਲੰਘੀ ਦੇਰ ਸ਼ਾਮ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਹਲਕੇ ਦੇ ਪਿੰਡ ਢੋਲੇ ਵਾਲਾ ਤੋਂ ਆਪ ਦੇ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ ਆਪ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਬੱਬਾ ਫੌਜੀ, ਮੋਹਨ ਸਿੰਘ ਤਲਾਈਆ ਢੋਲੇ ਵਾਲਾ, ਸਾਬਕਾ ਸਰਪੰਚ ਗੁਰਚੇਨ ਸਿੰਘ ਸੁੱਖਾ, ਜਗਤਾਰ ਸਿੰਘ, ਸੂਬਾ ਸਿੰਘ ਤਲਾਈਆ, ਸ਼ਿੰਗਾਰ ਸਿੰਘ ਮੈਂਬਰ, ਜੋਗਿੰਦਰ ਸਿੰਘ ਜੱਲੇ ਕਾ, ਅਜੀਤ ਸਿੰਘ ਫੌਜੀ, ਬਲਦੇਵ ਸਿੰਘ ਫੌਜੀ, ਬਲਵੀਰ ਸਿੰਘ, ਦਲਬੀਰ ਸਿੰਘ ਬਿੱਟੂ ਅਤੇ ਹੀਰਾ ਸਿੰਘ ਆਦਿ ਸ਼ਾਮਲ ਹਨ। ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਇਨ੍ਹਾਂਦਾ ਭਰਵਾਂ ਸਵਾਗਤ ਕੀਤਾ ਤੇ ਕਿਹਾ ਕਿ ਉਕਤ ਆਗੂਆਂ ਦਾ ਕਾਂਗਰਸ ਵਿੱਚ ਬਣਦਾ ਮਾਨ ਸਨਮਾਨ ਕੀਤਾ ਜਾਵੇਗਾ। ਸ੍ਰੀ ਲੋਹਗੜ੍ਹ ਨੇ ਕਿਹਾ ਕਿ ਆਪ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋਂ ਪੰਜਾਬ ਵਾਸੀਆਂ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਸੂਬੇ ਦੀ ਸੱਤਾ ’ਤੇ ਫਿਰ ਤੋਂ ਵਾਪਸੀ ਕਰੇਗੀ। ਇਸ ਮੌਕੇ ਕਾਂਗਰਸੀ ਆਗੂ ਅਮਰਦੀਪ ਸਿੰਘ ਢਿੱਲੋਂ, ਜੱਸ ਕੰਗ ਰਾਊਵਾਲਾ, ਹਰਪ੍ਰੀਤ ਸਿੰਘ ਸ਼ੇਰੇਵਾਲਾ ਅਤੇ ਏਕਮ ਸੰਧੂ ਆਦਿ ਹਾਜ਼ਰ ਸਨ।

Advertisement

Advertisement