IMRAN ARREST WARRANTS: ਪਾਕਿਸਤਾਨ: ਅਦਾਲਤ ਵੱਲੋਂ ਇਮਰਾਨ ਖਾਨ ਦੇ ਗ੍ਰਿਫਤਾਰੀ ਵਾਰੰਟ ਜਾਰੀ
10:47 PM Dec 02, 2024 IST
Advertisement
ਇਸਲਾਮਾਬਾਦ, 2 ਦਸੰਬਰ
ਪਾਕਿਸਤਾਨ ਦੀ ਇੱਕ ਦਹਿਸ਼ਤਗਰਦ ਵਿਰੋਧੀ ਅਦਾਲਤ ਨੇ ਅੱਜ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਅਤੇ 93 ਹੋਰਾਂ ਖਿਲਾਫ ਪਿਛਲੇ ਹਫਤੇ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਵੱਲੋਂ ਕੀਤੇ ਪ੍ਰਦਰਸ਼ਨਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਮਰਾਨ ਖਾਨ 2023 ਤੋਂ ਜੇਲ੍ਹ ਵਿੱਚ ਹਨ, ਉਨ੍ਹਾਂ ਨੇ 13 ਨਵੰਬਰ ਨੂੰ ਕਿਹਾ ਸੀ ਕਿ 24 ਨਵੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿੱਚ ਉਨ੍ਹਾਂ ਦੀ ਪਾਰਟੀ ਦੇ ਨਜ਼ਰਬੰਦ ਪਾਰਟੀ ਮੈਂਬਰਾਂ ਦੀ ਰਿਹਾਈ ਤੇ ਹੋਰ ਮਸਲਿਆਂ ਦੇ ਹੱਲ ਦੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਇਸਲਾਮਾਬਾਦ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਝੜਪਾਂ ਹੋ ਗਈਆਂ ਸਨ ਜਿਸ ਵਿੱਚ ਪਾਰਟੀ ਅਨੁਸਾਰ ਉਨ੍ਹਾਂ ਦੇ 12 ਪੀਟੀਆਈ ਸਮਰਥਕ ਮਾਰੇ ਗਏ ਸਨ ਜਦੋਂ ਕਿ ਸੈਂਕੜੇ ਗ੍ਰਿਫਤਾਰ ਕੀਤੇ ਗਏ ਸਨ।
Advertisement
Advertisement
Advertisement