ਕਿਰਤ ਮੰਤਰਾਲੇ ਵੱਲੋਂ ਸ਼੍ਰਮ ਸੁਵਿਧਾ ਤੇ ਸਮਾਧਾਨ ਪੋਰਟਲਾਂ ’ਚ ਸੁਧਾਰ
11:50 PM Nov 06, 2024 IST
ਨਵੀਂ ਦਿੱਲੀ, 6 ਨਵੰਬਰ
ਕਿਰਤ ਤੇ ਰੁਜ਼ਗਾਰ ਮੰਤਰੀ ਮਨੁਸਖ ਮਾਂਡਵੀਆ ਨੇ ਅੱਜ ਆਖਿਆ ਕਿ ਸ਼੍ਰਮ ਸੁਵਿਧਾ ਤੇ ਸਮਾਧਾਨ ਪੋਰਟਲਾਂ ’ਚ ਸੁਧਾਰ ਵਧੀਆ ਸੇਵਾਵਾਂ ਤੇ ਵਰਕਰਾਂ ਲਈ ਸੁਰੱਖਿਆ ਯਕੀਨੀ ਬਣਾਏਗਾ। ਕਿਰਤ ਮੰਤਰਾਲੇ ਨੇ ਇੱਕ ਬਿਆਨ ’ਚ ਦੱਸਿਆ ਕਿ ਮਾਂਡਵੀਆ ਨੇ ਅੱਜ ਨਵੀਂ ਦਿੱਲੀ ’ਚ ਸ਼੍ਰਮ ਸੁਵਿਧਾ ਤੇ ਸਮਾਧਾਨ ਪੋਰਟਲਾਂ ’ਚ ਸੁਧਾਰ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਆਖਿਆ ਕਿ ਪੋਰਟਲਾਂ ’ਚ ਸੁਧਾਰ ਦਾ ਮਕਸਦ ਇਨ੍ਹਾਂ ਪਲੈਟਫਾਰਮਾਂ ਨੂੰ ਹੋਰ ਬਿਹਤਰ, ਯੂਜ਼ਰ-ਫਰੈਂਡਲੀ ਅਤੇ ਦੋਵੇਂ ਧਿਰਾਂ ਰੁਜ਼ਗਾਰਦਾਤਾ ਅਤੇ ਵਰਕਰਾਂ ਲਈ ਲਾਭਕਾਰੀ ਬਣਾਉਣਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਮੰਤਰਾਲਾ ਇਨ੍ਹਾਂ ਪੋਰਟਲਾਂ ਨੂੰ ਦੋ-ਭਾਸ਼ੀ ਬਣਾਉਣ ’ਤੇ ਵੀ ਧਿਆਨ ਕੇਂਦਰਤ ਕਰ ਰਿਹਾ ਹੈ ਤਾਂ ਜੋ ਇਸ ਦੇ ਯੂਜ਼ਰਸ ਵਧ ਸਕਣ ਅਤੇ ਇਹ ਹਰ ਕਿਸੇ ਦੀ ਪਹੁੰਚ ’ਚ ਹੋਵੇ। -ਪੀਟੀਆਈ
Advertisement
Advertisement