For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਲਾਗੂ ਕਰਨਾ ਭਾਜਪਾ ਦੀ ਵੋਟ ਬੈਂਕ ਦੀ ਗੰਦੀ ਸਿਆਸਤ: ਕੇਜਰੀਵਾਲ

11:29 AM Mar 13, 2024 IST
ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਲਾਗੂ ਕਰਨਾ ਭਾਜਪਾ ਦੀ ਵੋਟ ਬੈਂਕ ਦੀ ਗੰਦੀ ਸਿਆਸਤ  ਕੇਜਰੀਵਾਲ
Advertisement

ਨਵੀਂ ਦਿੱਲੀ, 13 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ (ਸੋਧ) ਕਾਨੂੰਨ ਨੂੰ ਲਾਗੂ ਕਰਨਾ ਭਾਜਪਾ ਦੀ ਗੰਦੀ ਵੋਟ ਬੈਂਕ ਦੀ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ। ਸ੍ਰੀ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਸ ਕਾਨੂੰਨ ਰਾਹੀਂ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੱਡੀ ਗਿਣਤੀ 'ਚ ਗਰੀਬ ਘੱਟ ਗਿਣਤੀਆਂ ਦੇ ਭਾਰਤ ਆਉਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ 3.5 ਕਰੋੜ ਘੱਟ ਗਿਣਤੀ ਲੋਕ ਹਨ। ਭਾਜਪਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਗਰੀਬ ਪਰਵਾਸੀਆਂ ਨੂੰ ਨੌਕਰੀਆਂ ਅਤੇ ਘਰ ਦੇ ਕੇ ਵਸਾਉਣ ਲਈ ਸਾਡੇ ਲੋਕਾਂ ਦਾ ਪੈਸਾ ਖਰਚਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਫਾਇਦਾ ਹੋਵੇਗਾ ਕਿਉਂਕਿ ਗੁਆਂਢੀ ਮੁਲਕਾਂ ਤੋਂ ਭਾਰਤ ਵਿੱਚ ਆ ਕੇ ਵੱਸਣ ਵਾਲੀਆਂ ਗਰੀਬ ਘੱਟ ਗਿਣਤੀਆਂ ਇਸ ਦਾ ਵੋਟ ਬੈਂਕ ਬਣ ਜਾਣਗੀਆਂ।

Advertisement

Advertisement
Author Image

Advertisement
Advertisement
×