For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਵਿਅਕਤੀਆਂ ਨੇ ਪੰਜਾਬੀ ਨੌਜਵਾਨ ਦਾ ਸਿਰ ਪਾੜਿਆ

07:50 AM Jul 03, 2024 IST
ਪਰਵਾਸੀ ਵਿਅਕਤੀਆਂ ਨੇ ਪੰਜਾਬੀ ਨੌਜਵਾਨ ਦਾ ਸਿਰ ਪਾੜਿਆ
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 2 ਜੁਲਾਈ
ਨਵਾਂ ਗਰਾਉਂ ਵਿੱਚ ਗੁਰਦੁਆਰਾ ਬੜ ਸਾਹਿਬ ਕੋਲ ਰੇਹੜੀ ਲਾਉਣ ਤੋਂ ਹੋਏ ਝਗੜੇ ਵਿੱਚ ਪਰਵਾਸੀ ਵਿਅਕਤੀਆਂ ਨੇ ਪੰਜਾਬੀ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪੀੜਤ ਰਾਜਬੀਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਇਸ ਸਬੰਧੀ ਗੁਰੂ ਨਾਨਕ ਪ੍ਰਾਪਰਟੀ ਦਫ਼ਤਰ ਵਿੱਚ ਕੰਮ ਕਰਦੇ ਮਲਿਕ ਨੇ ਦੱਸਿਆ ਕਿ ਬੀਤੀ ਰਾਤ ਵੇਲੇ ਗੁਰੂਘਰ ਕੋਲ ਸਿੱਖ ਨੌਜਵਾਨ ਨਾਲ ਕੁਝ ਪਰਵਾਸੀ ਵਿਅਕਤੀ ਆਈਸ ਕਰੀਮ ਦੀ ਰੇਹੜੀ ਹਟਾਉਣ ਲਈ ਝਗੜ ਰਹੇ ਸਨ। ਇਸ ਨੂੰ ਦੇਖ ਕੇ ਰਾਜਬੀਰ ਨੇ ਝਗੜੇ ਨੂੰ ਹੱਲ ਕਰਵਾਉਣ ਲਈ ਕੋਸ਼ਿਸ਼ ਕੀਤੀ ਪਰ ਪਰਵਾਸੀ ਵਿਅਕਤੀਆਂ ਨੇ ਰਾਜਬੀਰ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਜ਼ਖ਼ਮੀ ਰਾਜਬੀਰ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਰਾਜਬੀਰ ਦੇ ਸਿਰ ਵਿੱਚ 13 ਟਾਂਕੇ ਲੱਗੇ ਹਨ। ਦੂਜੇ ਪਾਸੇ, ਨਵਾਂ ਗਰਾਉਂ ਦੀ ਪੁਲੀਸ ਨੇ ਅਗਲੇਰੀ ਜਾਂਚ ਪੜਤਾਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×