ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਪੰਜਾਬੀ ‘ਵਾਤਾਵਰਨ ਦੇ ਰਾਖੇ’ ਬਣ ਕੇ ਆਉਣ ਲੱਗੇ ਅੱਗੇ

07:20 AM Jun 25, 2024 IST
ਪਿੰਡ ਢੁੱਡੀਕੇ ਵਿੱਚ ਪਰਵਾਸੀ ਪੰਜਾਬੀ ਦਰਸ਼ਨ ਸਿੰਘ ਵੱਲੋਂ ਜੰਗਲ ਲਈ ਦਿੱਤੀ 3 ਏਕੜ ਜ਼ਮੀਨ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੂਨ
ਵਾਤਾਵਰਨ ਤਬਦੀਲੀ ਮਨੁੱਖਤਾ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਦੁਨੀਆਂ ਭਰ ਦੇ ਬੁੱਧੀਜੀਵੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਇਸ ਸਮੱਸਿਆ ਦੇ ਹੱਲ ਲਈ ਕੰਮ ਕਰ ਰਹੀਆਂ ਹਨ। ਹੁਣ ਪਰਵਾਸੀ ਪੰਜਾਬੀ ਵੀ ‘ਵਾਤਾਵਰਨ ਦੇ ਰਾਖੇ’ ਬਣ ਕੇ ਅੱਗੇ ਆਉਣ ਲੱਗੇ ਹਨ। ਇਤਿਹਾਸਕ ਪਿੰਡ ਢੁੱਡੀਕੇ ਦੇ ਪਰਵਾਸੀ ਪੰਜਾਬੀ ਦਰਸ਼ਨ ਸਿੰਘ ਵੱਲੋਂ ਜੰਗਲ ਲਈ 3 ਏਕੜ ਜ਼ਮੀਨ ਪਿੰਡ ਵਿੱਚ ਸਥਾਪਤ ਮਿਸ਼ਨ ਗਰੀਨ ਕਲੱਬ ਨੂੰ ਦਿੱਤੀ ਗਈ ਹੈ।
ਪਿੰਡ ਢੁੱਡੀਕੇ ਦੇ ਸਾਬਕਾ ਸਰਪੰਚ ਤੇ ਕਲੱਬ ਆਗੂ ਜਸਦੀਪ ਸਿੰਘ ਗੈਰੀ ਨੇ ਦੱਸਿਆ ਕਿ ਇਸ ਤਿੰਨ ਏਕੜ ਜ਼ਮੀਨ ਵਿੱਚ ਬਾਰਸ਼ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜੰਗਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਦੀ ਇੱਛਾ ਮੁਤਾਬਕ ਇਸ ਜੰਗਲ ਦਾ ਨਾਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਿਆ ਗਿਆ ਹੈ। ਪਰਵਾਸੀ ਪੰਜਾਬੀ ਦਾ ਇਹ ਜੰਗਲ ਆਮ ਲੋਕਾਂ ਲਈ ਸੁਨੇਹਾ ਹੋਵੇਗਾ ਕਿ ਜੇਕਰ ਧਰਤੀ ਉਪਰ ਜੰਗਲ ਨਾ ਸਾਂਭੇ ਗਏ ਤਾਂ ਆਉਣ ਵਾਲੀ ਪੀੜ੍ਹੀ ਸਾਹਮਣੇ ਬਹੁਤ ਨਿਮਨ ਦਰਜੇ ਦਾ ਵਾਤਾਵਰਨ ਅਤੇ ਚੌਗਿਰਦਾ ਦਰਪੇਸ਼ ਹੋਵੇਗਾ ਜੋ ਕਿ ਵੱਡੀਆਂ ਸਿਹਤ ਅਲਾਮਤਾਂ ਭਰਪੂਰ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਰਵਾਸੀ ਪੰਜਾਬੀ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਭ ਤੋਂ ਵਧ ਲੋੜ ਰੁੱਖਾਂ ਨੂੰ ਸਾਂਭਣ ਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਵਿੱਚ ਬੂਟੇ ਵੰਡਣੇ ਅਤੇ ਸਮਾਜਿਕ ਧਾਰਮਿਕ ਸੰਸਥਾਵਾਂ ਵੱਲੋਂ ਬੂਟਿਆਂ ਦਾ ਲੰਗਰ ਲਗਾਉਣ ਦੀ ਪਿਰਤ ਜਾਗਰੂਕਤਾ ਦਾ ਸੁਨੇਹਾ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਮਨੁੱਖ ਨੇ ਵਾਤਾਵਰਨ ਸ਼ੁੱਧਤਾ ਲਈ ਸੰਜੀਦਗੀ ਨਾ ਦਿਖਾਈ ਤਾਂ ਭੱਵਿਖ ਵਿੱਚ ਹੋਰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਦੇ ਹੋਏ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

Advertisement

Advertisement
Advertisement