ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਜੀਪੁਰ ’ਚ ਦਿਨ ਦਿਹਾੜੇ ਹੋ ਰਹੀ ਨਾਜਾਇਜ਼ ਮਾਈਨਿੰਗ

01:03 PM May 28, 2024 IST

ਪੱਤਰ ਪ੍ਰੇਰਕ
ਮੁਕੇਰੀਆਂ, 28 ਮਈ
ਚੋਣ ਮਸ਼ੀਨਰੀ ਦੇ ਐਕਟਿਵ ਹੋਣ ਦੇ ਬਾਵਜੂਦ ਹਾਜੀਪੁਰ ਟੀ ਪੁਆਇੰਟ ਕੋਲ ਮੁਕੇਰੀਆਂ ਤਲਵਾੜਾ ਮਾਰਗ ਉੱਤੇ ਦਿਨ ਦਿਹਾੜੇ ਬੇਰੋਕ ਨਾਜਾਇਜ਼ ਮਾਈਨਿੰਗ ਪਿਛਲੇ ਕਰੀਬ ਹਫਤੇ ਭਰ ਤੋਂ ਚੱਲ ਰਹੀ ਹੈ। ਮਾਈਨਿੰਗ ਸਥਾਨ ਤੋਂ ਮਹਿਜ਼ 80 ਮੀਟਰ ਦੂਰ ਲੱਗੇ ਨਾਕੇ ਉੱਤੇ ਪੰਜਾਬ ਪੁਲੀਸ, ਮਾਈਨਿੰਗ ਵਿਭਾਗ ਅਤੇ ਚੋਣ ਕਮਿਸ਼ਨ ਦੀਆਂ ਟੀਮਾਂ ਦਿਨ ਰਾਤ ਚੈਕਿੰਗ ਕਰ ਰਹੀਆਂ ਹਨ। ਪਰ ਇਸ ਨਾਜਾਇਜ਼ ਮਾਈਨਿੰਗ ਤੋਂ ਬੇਖਬਰ ਹਨ। ਦੱਸਣਯੋਗ ਹੈ ਕਿ ਇਸ ਮਾਰਗ ਉੱਤੇ ਲਗਾਤਾਰ ਚੋਣ ਕਮਿਸ਼ਨ ਦੀ ਟੀਮ ਗੱਡੀ ਉੱਤੇ ਕੈਮਰੇ ਲਗਾ ਕੇ ਗਸ਼ਤ ਕਰਦੀ ਰਹਿੰਦੀ ਹੈ, ਜਿਸ ਦੇ ਕੈਮਰਿਆਂ ਦੇ ਧਿਆਨ ਵਿੱਚ ਵੀ ਨਾਜਾਇਜ਼ ਮਾਈਨਿੰਗ ਨਹੀਂ ਆਈ। ਇਸ ਸਬੰਧੀ ਜਾਣਕਾਰੀ ਦਿੰਦਿਆ ਖਨਣ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਇਹ ਮਾਈਨਿੰਗ ਹਫਤੇ ਤੋਂ ਵੱਧ ਸਮੇਂ ਤੋਂ ਲਗਾਤਾਰ ਚੱਲ ਰਹੀ ਹੈ ਅਤੇ ਸਵੇਰੇ ਕਰੀਬ 8 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਬੇਰੋਕ ਚੱਲਦੀ ਹੈ।

Advertisement

Advertisement