ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਖਣਨ: ਨਿੱਜੀ ਕੰਪਨੀ ਨੂੰ 134 ਕਰੋੜ ਰੁਪਏ ਜੁਰਮਾਨਾ

06:53 AM Aug 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਹਰਿਆਣਾ ਦੇ ਖਾਣ ਤੇ ਭੂ-ਵਿਗਿਆਨ ਵਿਭਾਗ ਨੇ ਪੰਚਕੂਲਾ ਦੇ ਰੱਤੇਵਾਲੀ ਬਲਾਕ ਵਿੱਚ ਕਥਿਤ ਨਾਜਾਇਜ਼ ਖਣਨ ਦੇ ਮਾਮਲੇ ਵਿੱਚ ਇੱਕ ਨਿੱਜੀ ਕੰਪਨੀ ਨੂੰ 134 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਸਾਹਮਣੇ ਪੇਸ਼ ਕੀਤੀ ‘ਕਾਰਵਾਈ ਰਿਪੋਰਟ’ ਵਿੱਚ ਵਿਭਾਗ ਨੇ ਕਿਹਾ ਕਿ ਹਰਿਆਣਾ ਦੇ ਖਾਣ ਤੇ ਭੂ-ਵਿਗਿਆਨ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਨੇ 22 ਮਈ ਦੇ ਆਦੇਸ਼ ਤਹਿਤ ਤਿਰੂਪਤੀ ਰੋਡਵੇਜ਼ ਕੰਪਨੀ ਦੇ ਖਣਨ ਕਾਰੋਬਾਰ ਨੂੰ ਮੁਅੱਤਲ ਕਰ ਦਿੱਤਾ ਹੈ। ਤਿਰੂਪਤੀ ਰੋਡਵੇਜ਼ ਨੇ 2017 ਵਿੱਚ ਈ-ਨਿਲਾਮੀ ਦੌਰਾਨ 45 ਹੈਕਟੇਅਰ ਖੇਤਰਫਲ ਵਾਲੇ ਰੱਤੇਵਾਲੀ ਬਲਾਕ ਵਾਸਤੇ 11.72 ਕਰੋੜ ਰੁਪਏ ਸਾਲਾਨਾ ਦੀ ਸਭ ਤੋਂ ਉੱਚੀ ਬੋਲੀ ਲਾਈ ਸੀ। ਕੰਪਨੀ ਨੂੰ ਸਾਲਾਨਾ 8.39 ਲੱਖ ਮੀਟਰਿਕ ਟਨ ਪੱਥਰ, ਬਜਰੀ ਅਤੇ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਗਈ ਸੀ। ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਦੀ ਟੀਮ ਨੇ 11 ਮਈ 2022 ਨੂੰ ਅਚਾਨਕ ਜਾਂਚ ਦੌਰਾਨ ਦੇਖਿਆ ਕਿ ਠੇਕੇਦਾਰ ਨੇ ਕਥਿਤ ਤੌਰ ’ਤੇ 47.66 ਲੱਖ ਮੀਟਰਿਕ ਟਨ ਖਣਿਜ ਨਾਜਾਇਜ਼ ਕੱਢਿਆ ਹੈ। ਬਾਅਦ ਵਿੱਚ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਨੇ ਇੱਕ ਕਮੇਟੀ ਬਣਾਈ ਜਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੰਪਨੀ ਨੇ ਕੁੱਲ 67.05 ਲੱਖ ਮੀਟਰਿਕ ਟਨ ਖਣਿਜਾਂ ਦੀ ਕਥਿਤ ਨਾਜਾਇਜ਼ ਖਣਨ ਕੀਤੀ ਹੈ।

Advertisement

Advertisement
Advertisement