ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ ਕਾਬੂ
07:04 AM Jan 16, 2025 IST
ਪੱਤਰ ਪ੍ਰੇਰਕ
ਰਤੀਆ, 15 ਜਨਵਰੀ
ਥਾਣਾ ਸਿਟੀ ਰਤੀਆ ਦੀ ਪੁਲੀਸ ਨੇ ਏਐੱਸਆਈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਪਿੰਡ ਰਤਨਗੜ੍ਹ ਵਿਚ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਕੱਢ ਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਤਨਗੜ੍ਹ ਵਿਚ ਗੁਰਪਾਲ ਸਿੰਘ ਪਿੰਡ ਵਿਚ ਚੱਲਦੀ ਭੱਠੀ ਤੋਂ ਨਾਜਾਇਜ਼ ਸ਼ਰਾਬ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਮਗਰੋਂ ਪੁਲੀਸ ਟੀਮ ਕਾਇਮ ਕਰਕੇ ਪਿੰਡ ਰਤਨਗੜ੍ਹ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਚੱਲਦੀ ਭੱਠੀ, 30 ਲਿਟਰ ਲਾਹਣ ਅਤੇ ਢਾਈ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਗੁਰਪਾਲ ਸਿੰਘ ਨੂੰ ਕਾਬੂ ਕਰ ਕੇ ਉਸ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement