ਆਈਆਈਟੀ ਕਾਨਪੁਰ ਨੇ ਪੁਲੀਸ ਅਧਿਕਾਰੀ ਦਾ ਪੀਐੱਚਡੀ ਪ੍ਰੋਗਰਾਮ ਰੱਦ
IIT Kanpur cancels UP cop's PhD programme for raping student
ਕਾਨਪੁਰ (ਉੱਤਰ ਪ੍ਰਦੇਸ਼), 28 ਦਸੰਬਰ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਨੇ ਤਤਕਾਲੀ ਸਹਾਇਕ ਪੁਲੀਸ ਕਮਿਸ਼ਨਰ ਮੁਹੰਮਦ ਮੋਹਸਿਨ ਖਾਨ ਦੇ ਪੀਐੱਚਡੀ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ, ਜਿਸ ਨੇ 26 ਸਾਲਾ ਆਈਆਈਟੀ-ਕੇ ਖੋਜਾਰਥੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ 2013 ਬੈਚ ਦੇ ਪੀਪੀਐੱਸ ਅਧਿਕਾਰੀ ਮੋਹਸਿਨ ਖਾਨ ਦਾ ਪੀਐੱਚਡੀ ਪ੍ਰੋਗਰਾਮ ਰੱਦ ਕਰਨ ਦੀ ਕਾਰਵਾਈ ਡੀਜੀਪੀ ਹੈੱਡਕੁਆਰਟਰ ਦੀ ਸਿਫ਼ਾਰਸ਼ ਤੋਂ ਬਾਅਦ ਕੀਤੀ ਗਈ ਹੈ। ਮੋਹਸਿਨ ਖਾਨ ਤੋਂ ਸਾਈਬਰ ਕਰਾਈਮ ਅਤੇ ਅਪਰਾਧ ਵਿਗਿਆਨ ਵਿੱਚ ਆਪਣੀ ਪੀਐੱਚਡੀ ਕਰ ਰਿਹਾ ਸੀ।
ਆਈਆਈਟੀ ਕਾਨਪੁਰ ਦੇ ਡਾਇਰੈਕਟਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੁਲੀਸ ਵਿਭਾਗ ਤੋਂ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੋਹਸਿਨ ਖਾਨ ਨੂੰ ਪੀਐੱਚਡੀ ਪ੍ਰੋਗਰਾਮ ਅੱਗੇ ਵਧਾਉਣ ਲਈ ਜਾਰੀ ਐੱਨਓਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਨੂੰ ਰੱਦ ਕਰ ਦਿੱਤਾ ਗਿਆ ਹੈ। IIT-K ਦੀ ਵਿਦਿਆਰਥਣ ਨੇ 24 ਦਸੰਬਰ ਨੂੰ ਮੋਹਸਿਨ ਖ਼ਾਨ ਖ਼ਿਲਾਫ਼ ਧਮਕਾਉਣ ਅਤੇ ਉਸ ਨੂੰ ਬਦਨਾਮ ਕਰਨ ਦੇ ਅਪਰਾਧਿਕ ਦੋਸ਼ਾਂ ਤਹਿਤ ਐੱਫਆਈਆਰ ਦਰਜ ਕਰਵਾਈ ਸੀ। -ਪੀਟੀਆਈ