For the best experience, open
https://m.punjabitribuneonline.com
on your mobile browser.
Advertisement

ਦੁਨੀਆ ਦਾ ਭਵਿੱਖ ‘ਜੰਗ’ ਵਿੱਚ ਨਹੀਂ ‘ਬੁੱਧ’ ਵਿੱਚ ਹੈ: ਮੋਦੀ

06:56 AM Jan 10, 2025 IST
ਦੁਨੀਆ ਦਾ ਭਵਿੱਖ ‘ਜੰਗ’ ਵਿੱਚ ਨਹੀਂ ‘ਬੁੱਧ’ ਵਿੱਚ ਹੈ  ਮੋਦੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

* 18ਵੇਂ ਪਰਵਾਸੀ ਭਾਰਤੀ ਦਿਵਸ-2025 ਸੰਮੇਲਨ ਦਾ ਕੀਤਾ ਉਦਘਾਟਨ

Advertisement

ਭੁਬਨੇਸ਼ਵਰ, 9 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆ ਅੱਜ ਭਾਰਤ ਦੀ ਗੱਲ ਧਿਆਨ ਨਾਲ ਸੁਣਦੀ ਹੈ ਅਤੇ ਦੇਸ਼ ਆਪਣੀ ਵਿਰਾਸਤ ਕਾਰਨ ਹੀ ਕੌਮਾਂਤਰੀ ਭਾਈਚਾਰੇ ਨੂੰ ਕਹਿ ਸਕਦਾ ਹੈ ਕਿ ਭਵਿੱਖ ‘ਜੰਗ’ ਵਿੱਚ ਨਹੀਂ ਬਲਕਿ ‘ਬੁੱਧ’ ਵਿੱਚ ਹੈ। ਉੜੀਸਾ ਦੀ ਰਾਜਧਾਨੀ ’ਚ 18ਵੇਂ ਪਰਵਾਸੀ ਭਾਰਤੀ ਦਿਵਸ-2025 ਸੰਮੇਲਨ ਦਾ ਰਸਮੀ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਸਿਰਫ਼ ਲੋਕਤੰਤਰ ਦਾ ਜਨਮਦਾਤ ਹੀ ਨਹੀਂ ਬਲਕਿ ਲੋਕਤੰਤਰ ਹਰ ਭਾਰਤੀ ਦੀ ਜ਼ਿੰਦਗੀ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘21ਵੀਂ ਸਦੀ ਦਾ ਭਾਰਤ ਅੱਜ ਜਿਸ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਿਸ ਪੱਧਰ ’ਤੇ ਅੱਜ ਭਾਰਤ ’ਚ ਵਿਕਾਸ ਦੇ ਕੰਮ ਹੋ ਰਹੇ ਹਨ, ਉੁਹ ਮਿਸਾਲ ਹਨ। ਭਾਰਤ ਦੀ ਗੱਲ ਅੱਜ ਦੁਨੀਆ ਧਿਆਨ ਨਾਲ ਸੁਣਦੀ ਹੈ। ਅੱਜ ਦਾ ਭਾਰਤ ਆਪਣਾ ਪੱਖ ਮਜ਼ਬੂਤੀ ਨਾਲ ਰੱਖਦਾ ਹੈ ਤੇ ਗਲੋਬਲ ਸਾਊਥ ਦੀ ਆਵਾਜ਼ ਵੀ ਪੂਰੋ ਜ਼ੋਰ-ਸ਼ੋਰ ਨਾਲ ਉਠਾਉਂਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਤਾਂ ਸਾਰੇ ਮੈਂਬਰਾਂ ਨੇ ਇਸ ਦੀ ਹਮਾਇਤ ਕੀਤੀ। ਉਨ੍ਹਾਂ ਭਾਰਤ ’ਚ ਜੀ-20 ਸੰਮੇਲਨ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਨੂੰ ਦੇਸ਼ ਦੀ ਵੰਨ-ਸੁਵੰਨਤਾ ਦਾ ਪ੍ਰਤੱਖ ਤਜਰਬਾ ਕਰਾਉਣ ਲਈ ਭਾਰਤ ਦੇ ਵੱਖ ਵੱਖ ਹਿੱਸਿਆਂ ’ਚ ਇਸ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ‘ਵਿਸ਼ਵ ਮਿੱਤਰ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। -ਪੀਟੀਆਈ

Advertisement

ਪਰਵਾਸੀ ਭਾਰਤੀ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਪਰਵਾਸੀ ਭਾਰਤੀ ਸੰਮੇਲਨ’ ਦੌਰਾਨ ਪਰਵਾਸੀ ਭਾਰਤੀਆਂ ਲਈ ਵਿਸ਼ੇਸ਼ ਸੈਲਾਨੀ ਰੇਲ ਗੱਡੀ ‘ਪਰਵਾਸੀ ਭਾਰਤੀ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਈ। ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਨੇ ਸਫ਼ਰ ਸ਼ੁਰੂ ਕੀਤਾ। ਇਹ ਰੇਲ ਗੱਡੀ ਪਰਵਾਸੀ ਭਾਰਤੀਆਂ ਨੂੰ ਤਿੰਨ ਹਫ਼ਤੇ ਤੱਕ ਦੇਸ਼ ਭਰ ਦੀਆਂ ਕਈ ਸੈਰ-ਸਪਾਟੇ ਵਾਲੀਆਂ ਤੇ ਧਾਰਮਿਕ ਥਾਵਾਂ ਦੀ ਯਾਤਰਾ ਕਰਵਾਏਗੀ।

ਮੋਦੀ ਵੱਲੋਂ 10 ਹਜ਼ਾਰ ਭਾਰਤੀਆਂ ਦਾ ਜੀਨੋਮ ਡੇਟਾ ਜਾਰੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 10 ਹਜ਼ਾਰ ਭਾਰਤੀ ਨਾਰਗਿਕਾਂ ਦਾ ਕ੍ਰਮਵਾਰ ਜੀਨੋਕ ਡੇਟਾ ਜਾਰੀ ਕੀਤਾ ਅਤੇ ਕਿਹਾ ਕਿ ਇਹ ਜੈਵ-ਤਕਨੀਕ ਖੋਜ ਖੇਤਰ ’ਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਜੀਨੋਮ ਇੰਡੀਆ ਡੇਟਾ ਦੇਸ਼ ’ਚ ਜੈਨੇਟੀਕਲ ਵੰਨ-ਸੁਵੰਨਤਾ ਦੀ ਅਗਵਾਈ ਕਰਦਾ ਹੈ। ਭਾਰਤੀ ਜੈਵਿਕ ਡੇਟਾ ਕੇਂਦਰ ਦੇ ਖੋਜਾਰਥੀਆਂ ਨੂੰ ਇਹ ਡੇਟਾ ਮੁਹੱਈਆ ਕੀਤਾ ਜਾਵੇਗਾ। ਜੈਵ ਤਕਨੀਕ ਵਿਭਾਗ ਵੱਲੋਂ ਕਰਵਾਏ ਸਮਾਗਮ ’ਚ ਮੋਦੀ ਨੇ ਇੱਕ ਵੀਡੀਓ ਸੁਨੇਹੇ ’ਚ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਦੇਸ਼ ਦੀਆਂ 20 ਤੋਂ ਜ਼ਿਆਦਾ ਖੋਜ ਸੰਸਥਾਵਾਂ ਨੇ ਇਸ ’ਚ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਯਕੀਨ ਹੈ ਕਿ ਬਾਇਓ ਟੈਕਨਾਲੌਜੀ ਖੋਜ ਖੇਤਰ ’ਚ ਇਹ ਮੀਲ ਪੱਥਰ ਸਾਬਤ ਹੋਵੇਗਾ।’ -ਪੀਟੀਆਈ

ਮੋਦੀ ਸਰਕਾਰ ਪਰਵਾਸੀਆਂ ਦੀ ਮਦਦ ਲਈ ਹਮੇਸ਼ਾ ਤਿਆਰ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ‘ਆਲਮੀ ਕਿਰਤ ਸ਼ਕਤੀ’ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਵਿਚਾਲੇ ਪਰਵਾਸੀ ਭਾਈਚਾਰੇ ਦਾ ਮਹੱਤਵ ਹਰ ਸਾਲ ਵੱਧਦਾ ਜਾ ਰਿਹਾ ਹੈ। ਪਰਵਾਸੀ ਭਾਰਤੀ ਸੰਮੇਲਨ ਦੌਰਾਨ ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਨ ਕਿ ਵਿਦੇਸ਼ ’ਚ ਮੁਸ਼ਕਿਲ ਸਮੇਂ ਵਿੱਚ ਨਰਿੰਦਰ ਮੋਦੀ ਸਰਕਾਰ ‘ਉਨ੍ਹਾਂ ਦੀ ਮਦਦ ਲਈ ਤਿਆਰ ਹੈ।’ ਉਨ੍ਹਾਂ ਕਿਹਾ, ‘ਸਾਨੂੰ ਆਪਣੇ ਪਰਵਾਸੀ ਭਾਰਤੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ।’ ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਭਾਈਚਾਰੇ ਦੀ ਭੂਮਿਕਾ ਵੱਡੀ ਹੈ ਕਿਉਂਕਿ ਉਹ ਭਾਰਤ ਤੇ ਉਨ੍ਹਾਂ ਮੁਲਕਾਂ ਵਿਚਾਲੇ ਪੁਲ ਦਾ ਕੰਮ ਕਰਦੇ ਹਨ ਜਿੱਥੇ ਉਹ ਰਹਿੰਦੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।

Advertisement
Author Image

joginder kumar

View all posts

Advertisement