ਟੋਰਾਂਟੋ ਟੂਰਨਾਮੈਂਟ ਵਿੱਚ ਨਹੀਂ ਖੇਡੇਗੀ ਇਗਾ ਸਵਿਆਤੇਕ
07:58 AM Aug 04, 2024 IST
Advertisement
ਟੋਰਾਂਟੋ: ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਅਮਰੀਕੀ ਓਪਨ ਦੀ ਤਿਆਰੀ ਲਈ ਟੋਰਾਂਟੋ ਟੈਨਿਸ ਟੂਰਨਾਮੈਂਟ ਤੋਂ ਪਿੱਛੇ ਹਟ ਗਈ ਹੈ। ਸਵਿਆਤੇਕ ਪਹਿਲੀ ਖਿਡਾਰਨ ਨਹੀਂ ਹੈ, ਜਿਸ ਨੇ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਉਸ ਤੋਂ ਪਹਿਲਾਂ ਗਰੈਂਡ ਸਲੈਮ ਚੈਂਪੀਅਨ ਬਾਰਬੋਰਾ ਕ੍ਰੇਜਿਸਿਕੋਵਾ, ਅਲੀਨਾ ਰੇਅਬਾਕਿਨਾ ਅਤੇ ਮਾਕ੍ਰਟਾ ਵੋਂਦ੍ਰੋਸੋਵਾ ਤੇ ਜੈਸਮੀਨ ਪਾਓਲਿਨੀ, ਮਾਰੀਆ ਸਕਾਰੀ, ਡੇਨੀਅਲ ਕੋਲਿਨਸ ਅਤੇ ਕੈਰੋਲਿਨ ਗਰਸੀਆ ਨੇ ਵੀ ਇਸ ਟੂਰਨਾਮੈਂਟ ਤੋਂ ਨਾਲ ਵਾਪਸ ਲੈ ਲਿਆ ਸੀ। ਸਵਿਆਤੇਕ ਹੁਣ ਤੱਕ ਪੰਜ ਗਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਹੈ। ਉਹ ਫਰੈਂਚ ਓਪਨ ਵਿੱਚ ਚਾਰ ਵਾਰ, ਜਦਕਿ ਅਮਰੀਕੀ ਓਪਨ ਵਿੱਚ ਇੱਕ ਵਾਰ ਮਹਿਲਾ ਸਿੰਗਲਜ਼ ਚੈਂਪੀਅਨ ਰਹੀ ਹੈ। -ਏਪੀ
Advertisement
Advertisement