ਜਨਤਕ ਨੁਮਾਇੰਦਿਆਂ ਨੂੰ ਮਿਲਣ ਲਈ ਪਹਿਚਾਣ ਪੱਤਰ ਦੀ ਜਰੂਰਤ ਨਹੀਂ ਹੁੰਦੀ: ਵਿਕਰਮਾਦਿੱਤਿਆ ਸਿੰਘ
04:49 PM Jul 12, 2024 IST
ਸ਼ਿਮਲਾ, 12 ਜੁਲਾਈ
Advertisement
ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕੰਗਨਾ ਰਣੌਤ ਦੇ ਇਕ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਸੰਸਦ ਮੈਂਬਰ ਕੰਗਨਾ ਨੇ ਕਿਹਾ ਸੀ ਕਿ ਸੂਬੇ ਵਿਚ ਵੱਡੀ ਸੰਖਿਆ ਵਿਚ ਸੈਲਾਨੀਆਂ ਦੇ ਆਉਣ ਕਾਰਨ ਉਨ੍ਹਾਂ ਨੂੰ ਮਿਲਣ ਲਈ ਆਧਾਰ ਕਾਰਡ ਲੈ ਕੇ ਆਉਣਾ ਜਰੂਰੀ ਹੈ ਜਿਸ ਨਾਲ ਉਨ੍ਹਾਂ ਦੀ ਹਲਕੇ ਨਾਲ ਸਬੰਧਤ ਹੋਣ ਦੀ ਪਹਿਚਾਣ ਹੋ ਸਕੇ।
ਕੰਗਨਾ ਦੇ ਇਸ ਬਿਆਨ 'ਤੇ ਟਿੱਪਣੀ ਕਰਦਿਆਂ ਕਾਂਗਰਸੀ ਆਗੂ ਸਿੰਘ ਨੇ ਕਿਹਾ ਕਿ ਅਸੀਂ ਜਨਤਕ ਨੁਮਾਇੰਦੇ ਹਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਚਾਹੇ ਕੰਮ ਛੋਟਾ ਹੋਵੇ ਜਾਂ ਵੱਡਾ, ਨੀਤੀਗਤ ਮਾਮਲਾ ਹੋਵੇ ਜਾਂ ਨਿੱਜੀ, ਇਸ ਲਈ ਕਿਸੇ ਪਛਾਣ ਪੱਤਰ ਦੀ ਲੋੜ ਨਹੀਂ ਹੈ।'' ਸਿੰਘ ਨੇ ਕਿਹਾ, “ਕੋਈ ਵੀ ਵਿਅਕਤੀ ਮੈਨੂੰ ਸੂਬੇ ਵਿੱਚ ਕਿਤੇ ਵੀ ਮਿਲ ਸਕਦਾ ਹੈ।''- ਪੀਟੀਆਈ
Advertisement
Advertisement