ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆੲੀਸੀਸੀ ਟੈਸਟ ਰੈਂਕਿੰਗ: ਭਾਰਤ ਤੇ ਅਸ਼ਵਿਨ ਸਿਖਰ ’ਤੇ ਕਾਇਮ

08:17 AM Jul 06, 2023 IST

ਦੁਬੲੀ: ਭਾਰਤੀ ਟੀਮ ਅਤੇ ਆਫ-ਸਪਿੰਨਰ ਰਵੀਚੰਦਰਨ ਅਸ਼ਵਿਨ ਅੱਜ ਇੱਥੇ ਜਾਰੀ ਕੀਤੀ ਗੲੀ ਆੲੀਸੀਸੀ ਟੈਸਟ ਰੈਂਕਿੰਗ ਵਿੱਚ ਸਿਖਰ ’ਤੇ ਕਾਇਮ ਹਨ, ਜਦਕਿ ਨਿੳੂਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇੰਗਲੈਂਡ ਦੇ ਜੋਅ ਰੂਟ ਨੂੰ ਪਛਾੜ ਕੇ ਨੰਬਰ ਇੱਕ ਬੱਲੇਬਾਜ਼ ਬਣ ਗਿਆ ਹੈ। ਪਿਛਲੇ ਮਹੀਨੇ ਅਾਸਟਰੇਲੀਆ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾੲੀਨਲ ਵਿੱਚ ਹਾਰਨ ਵਾਲੀ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋੲੀ ਹੈ। ਅਸ਼ਵਿਨ ਵੀ ਗੇਦਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ। ਇਸ ਸੀਨੀਅਰ ਆਫ-ਸਪਿੰਨਰ ਦੇ 860 ਅੰਕ ਹਨ। ਅਾਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਦੋ ਸਥਾਨ ਅੱਗੇ ਵਧਦਿਆਂ 826 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਦੇ ਹੀ ਰਵਿੰਦਰ ਜਡੇਜਾ ਆਲਰਾੳੂਂਡਰ ਦੀ ਸੂਚੀ ਵਿੱਚ 434 ਅੰਕਾਂ ਨਾਲ ਸਿਖਰ ’ਤੇ ਕਾਇਮ ਹੈ। ਅਸ਼ਵਿਨ ਵੀ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਹੈ ਪਰ ਅਕਸ਼ਰ ਪਟੇਲ ਆਲਰਾੳੂਂਡਰ ਦੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਪਿਛਲੇ ਸਾਲ ਦਸੰਬਰ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਮਗਰੋਂ ਕ੍ਰਿਕਟ ਤੋਂ ਦੂਰ ਰਹਿਣ ਵਾਲਾ ਵਿਕਟਕੀਪਰ ਰਿਸ਼ਭ ਪੰਤ 10ਵੇਂ ਨੰਬਰ ਨਾਲ ਭਾਰਤ ਦਾ ਸਿਖਰਲਾ ਬੱਲੇਬਾਜ਼ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕਰਮਵਾਰ 12ਵੇਂ ਅਤੇ 13ਵੇਂ ਸਥਾਨ ’ਤੇ ਹਨ। ਸ਼ੁਭਮਨ ਗਿੱਲ ਇੱਕ ਰੋਜ਼ਾ ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਹੈ, ਜਦਕਿ ਕੋਹਲੀ (ਅੱਠਵੇਂ) ਅਤੇ ਰੋਹਿਤ (10ਵੇਂ) ਵੀ ਸਿਖਰਲੇ 10 ਖਿਡਾਰੀਆਂ ਵਿੱਚ ਸ਼ਾਮਲ ਹਨ। ਮੁਹੰਮਦ ਸਿਰਾਜ ਗੇਦਬਾਜ਼ਾਂ ਦੀ ਸੂਚੀ ਵਿੱਚ ਸਿਖਰਲੇ 10 ਖਿਡਾਰੀਆਂ ’ਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ ਅਤੇ ੳੁਹ ਟੈਸਟ ਰੈਂਕਿੰਗ ਵਿੱਚ ਦੂਜੇ ਨੰਬਰ ’ਤੇ ਹੈ। -ਪੀਟੀਆੲੀ

Advertisement

Advertisement
Tags :
ਅਸ਼ਵਿਨਆੲੀਸੀਸੀਸਿਖ਼ਰਕਾਇਮਟੈਸਟਭਾਰਤ:ਰੈਂਕਿੰਗ
Advertisement