ਮੁੱਕੇਬਾਜ਼ ਨਿਸ਼ਾਂਤ ਨੇ ਓਲੰਪਿਕ ਕੋਟਾ ਜਿੱਤਿਆ
06:50 AM Jun 01, 2024 IST
Advertisement
ਬੈਂਕਾਕ:
ਨਿਸ਼ਾਂਤ ਦੇਵ (71 ਕਿਲੋ) ਅੱਜ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ਦੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕਸ ਲਈ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅਤੇ ਪਿਛਲੇ ਕੁਆਲੀਫਾਇਰ ’ਚ ਓਲੰਪਿਕ ਤੋਂ ਖੁੰਝਣ ਵਾਲੇ ਨਿਸ਼ਾਂਤ ਨੇ ਕੁਆਰਟਰ ਫਾਈਨਲ ’ਚ ਵਾਸਿਲ ਸੇਬੋਤਾਰੀ ਨੂੰ 5-0 ਨਾਲ ਹਰਾ ਕੇ ਕੋਟਾ ਹਾਸਲ ਕੀਤਾ। ਨਿਸ਼ਾਂਤ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ (50 ਕਿਲੋ), ਪ੍ਰੀਤ ਪਵਾਰ (54 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਪੈਰਿਸ ਲਈ ਆਪਣੀਆਂ ਟਿਕਟਾਂ ਕਟਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਅੰਕੁਸ਼ਿਤਾ ਬੋਰੋ ਦੀ ਐਗਨੇਸ ਅਲੈਕਸੀਊਸਨ ਹੱਥੋਂ ਹਾਰ ਨਾਲ ਭਾਰਤ ਦੀਆਂ ਮਹਿਲਾ 60 ਕਿਲੋ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਕਰਨ ਦੀਆਂ ਉਮੀਦਾਂ ਖਤਮ ਹੋ ਗਈਆਂ। ਅੰਕੁਸ਼ਿਤਾ ਨੂੰ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
Advertisement
Advertisement
Advertisement
Advertisement