For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਬਣਨ ’ਤੇ ਘੱਗਰ ਦਾ ਮਸਲਾ ਹੱਲ ਕਰਾਵਾਂਗਾ: ਗਾਂਧੀ

06:57 AM May 03, 2024 IST
ਸੰਸਦ ਮੈਂਬਰ ਬਣਨ ’ਤੇ ਘੱਗਰ ਦਾ ਮਸਲਾ ਹੱਲ ਕਰਾਵਾਂਗਾ  ਗਾਂਧੀ
Advertisement

ਪੱਤਰ ਪ੍ਰੇਰਕ
ਪਟਿਆਲਾ, 2 ਮਈ
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਘੱਗਰ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਉਸ ਕੋਲ ਵਿਸ਼ੇਸ਼ ਯੋਜਨਾ ਹੈ ਜੋ ਉਮਾ ਭਾਰਤੀ ਕੋਲ ਜਮ੍ਹਾਂ ਵੀ ਕਰਵਾਈ ਸੀ ਪਰ ਉਨ੍ਹਾਂ ਦਾ ਮਹਿਕਮਾ ਬਦਲਣ ਕਰਕੇ ਪ੍ਰਾਜੈਕਟ ਵਿਚਾਲੇ ਰਹਿ ਗਿਆ। ਜੇਕਰ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਉਨ੍ਹਾਂ ਦੇ ਏਜੰਡੇ ਵਿੱਚ ਦੋ ਮੁੱਦੇ ਵਿਸ਼ੇਸ਼ ਹੋਣਗੇ, ਜਿਨ੍ਹਾਂ ਵਿੱਚ ਘੱਗਰ ਦਾ ਹੱਲ ਕਰਨਾ ਤੇ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣੀ ਸ਼ਾਮਲ ਹੈ। ਡਾ. ਗਾਂਧੀ ਇੱਥੇ ਵਿਸ਼ੇਸ਼ ਗੱਲ ਕਰ ਰਹੇ ਸਨ। ਡਾ. ਗਾਂਧੀ ਨੇ ਕਿਹਾ ਕਿ ਘੱਗਰ ਦੇ ਨਾਮ ’ਤੇ ਵੋਟਾਂ ਤਾਂ ਕਈ ਲੀਡਰਾਂ ਨੇ ਮੰਗੀਆਂ ਪਰ ਕਿਸੇ ਨੇ ਸਮੱਸਿਆ ਦਾ ਹੱਲ ਨਹੀਂ ਕੀਤਾ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×