ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਬਾਦ ਖੇਤਰ ਦੇ ਲੋਕਾਂ ਦੇ ਮਾਣ ਸਨਮਾਨ ’ਚ ਕਮੀ ਨਹੀਂ ਆਉਣ ਦੇਵਾਂਗਾ: ਰਾਮ ਕਰਨ

08:37 AM Oct 11, 2024 IST
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਵਿਧਾਇਕ ਰਾਮ ਕਰਨ ਕਾਲਾ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਕਤੂਬਰ
ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਰਾਮ ਕਰਨ ਕਾਲਾ ਦੇ ਦੂਜੀ ਵਾਰ ਜਿੱਤਣ ਤੇ ਉਨ੍ਹਾਂ ਦੇ ਦਫਤਰ ਵਿੱਚ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਉਨ੍ਹਾਂ ਆਪਣੇ ਦਫਤਰ ਵਿਚ ਆਉਣ ਵਾਲੇ ਕਾਂਗਰਸੀ ਕਾਰਕੁਨਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਵਿਧਾਇਕ ਰਾਮ ਕਰਨ ਕਾਲਾ ਨੇ ਕਿਹਾ ਕਿ ਭਾਵੇਂ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ ਪਰ ਉਹ ਖੇਤਰ ਦੇ ਲੋਕਾਂ ਦੇ ਮਾਣ ਸਨਮਾਨ ਵਿੱਚ ਕਮੀ ਨਹੀਂ ਆਉਣ ਦੇਣਗੇ। ਉਹ ਖੇਤਰ ਵਿਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਾਉਣਗੇ। ਉਨ੍ਹਾਂ ਕਿਹਾ ਕਿ ਉਹ 12 ਅਕਤੂਬਰ ਤੋਂ ਹਲਕੇ ਵਿਚ ਧੰਨਵਾਦੀ ਦੌਰੇ ਕਰਨਗੇ ਤੇ ਹਲਕੇ ਦੇ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ ਅਜਿਹੇ ਵਿੱਚ ਮੰਡੀਆਂ ਵਿੱਚ ਪਈ ਜੀਰੀ ਦੀ ਫਸਲ ਦੀ ਚੁਕਾਈ ਤੁਰੰਤ ਜ਼ੋਰ ਸ਼ੋਰ ਨਾਲ ਕਰਾਉਣੀ ਚਾਹੀਦੀ ਹੈ। ਸਾਬਕਾ ਨਗਰ ਪਾਲਿਕਾ ਪ੍ਰਧਾਨ ਹਰੀਸ਼ ਕਵਾਤਰਾ ਨੇ ਕਿਹਾ ਹੈ ਕਿ ਵਿਧਾਇਕ ਰਾਮ ਕਰਨ ਕਾਲਾ ਨੂੰ ਜਿਤਾਉਣ ਲਈ ਕਾਂਗਰਸ ਕਾਰਕੁਨਾਂ ਤੇ ਸਮਰਥਕਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਇਸ ਮੌਕੇ ਵਿਧਾਇਕ ਦੇ ਰਾਜਸੀ ਸਲਾਹਕਾਰ ਵਿਸ਼ਣੂ ਭਗਵਾਨ ਗੁਪਤਾ, ਨੀਰਜ ਵਰਮਾ, ਸੁਰੇਸ਼ ਭਾਰਦਵਾਜ, ਜਗਮੋਹਨ ਸੇਠੀ, ਰਣਧੀਰ ਚੜੂਨੀ, ਜਗਦੇਵ ਸਿੰਘ ਗਾਬਾ, ਮੋਹਨ ਸਿੰਘ ਖਾਲਸਾ, ਜਗਬੀਰ ਮੋਹੜੀ, ਸੂਰਜ ਭਾਨ ਚਨਾਰਥਲ, ਰਮੇਸ਼ ਕੁਸ਼ ਤਿਉੜਾ, ਪੁਸ਼ਕਰ ਵਰਮਾ ਮੌਜੂਦ ਸਨ।

Advertisement

Advertisement