ਮੈਨੂੰ ਯਕੀਨ ਸੀ ਕਿ ‘ਕਿਸ਼ੋਰੀ ਭੱਈਆ’ ਜਿੱਤਣਗੇ: ਪ੍ਰਿਯੰਕਾ ਗਾਂਧੀ
07:07 AM Jun 05, 2024 IST
ਨਵੀਂ ਦਿੱਲੀ:
Advertisement
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਮੇਠੀ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਦੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਖ਼ਿਲਾਫ਼ ਫੈਸਲਾਕੁਨ ਲੀਡ ਕਾਇਮ ਰੱਖਣ ਮਗਰੋਂ ਅੱਜ ਕਿਹਾ ਕਿ ਉਨ੍ਹਾਂ ਨੂੰ ਯਕੀਨ ਸੀ ਕਿ ‘ਕਿਸ਼ੋਰੀ ਭੱਈਆ’ ਜਿੱਤਣਗੇ। ਪਿ੍ਰਯੰਕਾ ਗਾਂਧੀ ਨੇ ‘ਐਕਸ’ ਉਤੇ ਲਿਖਿਆ, ‘‘ਕਿਸ਼ੋਰੀ ਭੱਈਆ, ਮੈਨੂੰ ਸ਼ੁਰੂ ਤੋਂ ਹੀ ਯਕੀਨ ਸੀ ਕਿ ਤੁਸੀਂ ਜਿੱਤੋਗੇ। ਤੁਹਾਨੂੰ ਅਤੇ ਅਮੇਠੀ ਦੇ ਪਿਆਰੇ ਭੈਣ-ਭਰਾਵਾਂ ਨੂੰ ਹਾਰਦਿਕ ਵਧਾਈਆਂ।’’
Advertisement
Advertisement
Advertisement