ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਧਾਰੀ ਹੋਣ ਕਾਰਨ ਮੈਨੂੰ ਪ੍ਰੇਸ਼ਾਨ ਕੀਤਾ ਗਿਆ: ਲਖਵਿੰਦਰ ਕੌਰ

08:18 AM Jun 30, 2024 IST
ਡੀਡੀਆਰ ਦੀ ਕਾਪੀ ਦਿਖਾਉਂਦੇ ਹੋਏ ਡਾ. ਲਖਵਿੰਦਰ ਕੌਰ।

ਰਤਨ ਸਿੰਘ ਢਿੱਲੋਂ
ਅੰਬਾਲਾ, 29 ਜੂਨ
ਜੋਧਪੁਰ ਦੇ ਇਕ ਕੇਂਦਰ ’ਚ ਸਿਵਲ ਜੱਜ ਦੀ ਸਿੱਧੀ ਭਰਤੀ ਲਈ ਮੁੱਢਲੀ ਪ੍ਰੀਖਿਆ ਦੇਣ ਗਈ ਅੰਬਾਲਾ ਦੀ ਅੰਮ੍ਰਿਤਧਾਰੀ ਲੜਕੀ ਡਾ. ਲਖਵਿੰਦਰ ਕੌਰ ਨੇ ਅੱਜ ਮੀਡੀਆ ਨੂੰ ਆਪਣੀ ਹੱਡ ਬੀਤੀ ਸੁਣਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਅੰਬਾਲਾ ਦੇ ਸਲਾਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਅੱਜ ਕੱਲ੍ਹ ਰਿਆਤ ਕਾਲਜ ਆਫ ਲਾਅ ਰੈਲ ਮਾਜਰਾ ਤਹਿਸੀਲ ਬਲਾਚੌਰ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਤਾਇਨਾਤ ਹੈ। ਡਾ. ਲਖਵਿੰਦਰ ਕੌਰ ਨੇ ਦੱਸਿਆ ਕਿ ਉਹ 23 ਜੂਨ ਸ਼ਨਿਚਰਵਾਰ ਨੂੰ ਸ੍ਰੀ ਸੁਮੇਰ ਮਹਿਲਾ ਮਹਾਵਿਦਿਆਲਾ ਜੋਧਪੁਰ ਕੇਂਦਰ ’ਚ ਰਾਜਸਥਾਨ ਹਾਈ ਕੋਰਟ ਜੋਧਪੁਰ ਵੱਲੋਂ ਲਈ ਗਈ ਸਿਵਲ ਜੱਜ ਦੀ ਮੁੱਢਲੀ ਪ੍ਰੀਖਿਆ ਦੇਣ ਗਈ ਸੀ। ਉਸ ਨੂੰ ਲਾਈਨ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਕੜਾ ਉਤਾਰਨ ਲਈ ਕਿਹਾ ਗਿਆ। ਜਦੋਂ ਉਸ ਨੇ ਬਹੁਤਾ ਧਿਆਨ ਨਾ ਦਿੱਤਾ ਤਾਂ ਮਹਿਲਾ ਸੁਰੱਖਿਆ ਕਰਮੀ ਉਸ ਨੂੰ ਲਾਈਨ ਵਿਚੋਂ ਬਾਹਰ ਕੱਢ ਕੇ ਪ੍ਰੀਖਿਆ ਸਟਾਫ ਕੋਲ ਲੈ ਗਈ। ਸਟਾਫ ਦਾ ਕਹਿਣਾ ਸੀ ਕਿ ਉਹ ਕਿਰਪਾਨ ਤੇ ਕੜਾ ਪਾ ਨੇ ਪੇਪਰ ਦੇਣ ਅੰਦਰ ਨਹੀਂ ਜਾ ਸਕਦੀ ਕਿਉਂਕਿ ਇਹ ਗੱਲ ਵਿਸ਼ੇਸ਼ ਤੌਰ ’ਤੇ ਹਦਾਇਤਾਂ ਵਿੱਚ ਲਿਖੀ ਹੋਈ ਹੈ। ਉਸ ਨੇ ਹਦਾਇਤਾਂ ਪੜ੍ਹਾਉਣ ਲਈ ਕਿਹਾ। ਸਟਾਫ ਦਾ ਜਵਾਬ ਸੀ ਕਿ ‘ਐਕਸਟਰਾ’ ਵਿੱਚ ਸਾਰਾ ਕੁਝ ਆ ਜਾਂਦਾ ਹੈ। ਫਿਰ ਉਸ ਨੇ ਪ੍ਰੀਖਿਆ ਵਿੱਚ ਨਾ ਬੈਠਣ ਦੇਣ ਸਬੰਧੀ ਲਿਖ ਕੇ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਕੋਈ ਗੱਲ ਨਾ ਮੰਨੀ। ਉਸ ਨੇ ਇਹ ਵੀ ਕਿਹਾ ਕਿ ਪੰਜ ਕਕਾਰ ਇਕ ਸਿੱਖ ਲਈ ਜ਼ਰੂਰੀ ਹਨ ਅਤੇ ਇਹ ਮੌਤ ਤੱਕ ਉਸ ਦੇ ਨਾਲ ਹੀ ਜਾਣਗੇ। ਡਾ. ਲਖਵਿੰਦਰ ਕੌਰ ਅਨੁਸਾਰ ਪ੍ਰੀਖਿਆ ਸਟਾਫ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਅਤੇ ਦਬਾਅ ਪਾਇਆ ਕਿ ਜੇ ਪ੍ਰੀਖਿਆ ਦੇਣੀ ਹੈ ਤਾਂ ਕੜਾ ਤੇ ਕਿਰਪਾਨ ਉਤਾਰਨੇ ਪੈਣਗੇ।
ਪ੍ਰੀਖਿਆ ਸ਼ੁਰੂ ਹੋ ਚੁੱਕੀ ਸੀ ਅਤੇ ਉਸ ਦੀ ਸਟਾਫ ਨਾਲ ਲਗਾਤਾਰ ਬਹਿਸ ਚੱਲ ਰਹੀ ਸੀ। ਸੈਂਟਰ ਇੰਚਾਰਜ ਦਾ ਦੋ ਟੁੱਕ ਜਵਾਬ ਸੀ ਕਿ ਜਾਂ ਤਾਂ ਹਦਾਇਤਾਂ ਦੀ ਪਾਲਣਾ ਕਰੋ ਜਾਂ ਘਰ ਜਾਓ। ਅਖੀਰ ਉਨ੍ਹਾਂ ਨੇ ਕਿਰਪਾਨ ਅਤੇ ਕੜਾ ਉਤਰਵਾ ਕੇ ਪ੍ਰੀਖਿਆ ਵਿੱਚ ਬੈਠਣ ਦਿੱਤਾ ਜਦੋਂ ਕਿ ਸਮਾਂ ਕਾਫੀ ਲੰਘ ਚੁੱਕਾ ਸੀ। ਉਸ ਸਮੇਂ ਉਸ ਦਾ ਦਿਮਾਗੀ ਤਵਾਜ਼ਨ ਵੀ ਠੀਕ ਨਹੀਂ ਸੀ ਜਿਸ ਕਰ ਕੇ ਉਹ ਤਿਆਰੀ ਹੋਣ ਦੇ ਬਾਵਜੂਦ ਠੀਕ ਤਰ੍ਹਾਂ ਪ੍ਰੀਖਿਆ ਨਹੀਂ ਦੇ ਸਕੀ। ਜੋ ਸਵਾਲ ਕੀਤੇ ਉਹ ਵੀ ਪੂਰੇ ਨਹੀਂ ਹੋਏ।

Advertisement

Advertisement
Advertisement