ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਦੰਗਲ’ ’ਚ ਮੈਂ ਛੋਟੀ ਜਿਹੀ ਗ਼ਲਤੀ ਕੀਤੀ ਸੀ: ਆਮਿਰ ਖ਼ਾਨ

05:47 AM Mar 23, 2025 IST
featuredImage featuredImage

ਮੁੰਬਈ:

Advertisement

ਬੌਲੀਵੁੱਡ ਸਟਾਰ ਆਮਿਰ ਖ਼ਾਨ ਨੇ ਕਿਹਾ ਕਿ ਸਾਲ 2016 ਵਿੱਚ ਆਈ ਬਲੌਕਬਾਸਟਰ ਫਿਲਮ ‘ਦੰਗਲ’ ਉਸ ਦੀ ਬਿਹਤਰੀਨ ਫਿਲਮ ਸੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਸ਼ੌਟ ਦੌਰਾਨ ਉਸ ਤੋਂ ਮਾਮੂਲੀ ਗ਼ਲਤੀ ਹੋ ਗਈ ਸੀ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਵਿੱਚ ਅਦਾਕਾਰ ਨੇ ਮਹਾਂਵੀਰ ਸਿੰਘ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਆਮਿਰ ਖ਼ਾਨ ਰੈੱਡ ਲੌਰੀ ਫਿਲਮ ਫੈਸਟੀਵਲ ’ਚ ਸਾਲ 1988 ’ਚ ਆਈ ਫਿਲਮ ‘ਕਿਆਮਤ ਸੇ ਕਿਆਮਤ ਤਕ’ ਦੀ ਸਕਰੀਨਿੰਗ ਸਮੇਂ ਪੁੱਜੇ ਹੋਏ ਸਨ। ਇਸ ਸਬੰਧੀ ਆਮਿਰ ਨੇ ਦੱਸਿਆ ਕਿ ਅਮਿਤਾਭ ਬੱਚਨ ਨੇ ਉਸ ਦੀ ਇਸ ਗ਼ਲਤੀ ਨੂੰ ਝੱਟ ਪਛਾਣ ਲਿਆ ਸੀ। ਉਸ ਨੇ ਕਿਹਾ,‘ਜੇ ਮੇਰੀ ਪਸੰਦ ਦੀ ਫਿਲਮ ਦੀ ਚੋਣ ਕਰਨੀ ਹੋਵੇ ਤਾਂ ਇਹ ਬੇਸ਼ੱਕ ਔਖਾ ਹੈ ਪਰ ‘ਦੰਗਲ’ ਵਿੱਚ ਮੇਰੀ ਅਦਾਕਾਰੀ ਬਿਹਤਰੀਨ ਸੀ। ਫਿਲਮ ਵਿੱਚ ਇੱਕ ਹੀ ਗ਼ਲਤੀ ਹੋਈ ਸੀ ਜਿਸ ਨੂੰ ਅਮਿਤਾਭ ਬੱਚਨ ਨੇ ਪਛਾਣ ਲਿਆ ਸੀ।’ ਆਮਿਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਮਿਤਾਭ ਨੂੰ ਫਿਲਮ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਫਿਲਮ ਬਹੁਤ ਵਧੀਆ ਸੀ ਪਰ ਤੁਸੀਂ ਇੱਕ ਜਗ੍ਹਾ ਕਿਰਦਾਰ ਤੋਂ ਬਾਹਰ ਹੋ ਗਏ ਸੀ।’’ ਅਦਾਕਾਰ ਨੇ ਕਿਹਾ ਕਿ ਫਿਲਮ ਦੌਰਾਨ ਦੰਗਲ ’ਚ ਉਸ ਨੇ ਇੱਕ ਵਾਰ ‘ਯੈੱਸ’ ਕਿਹਾ ਸੀ, ਜਦੋਂਕਿ ਮਹਾਂਵੀਰ ਫੋਗਾਟ ਅਜਿਹਾ ਨਹੀਂ ਕਹਿ ਸਕਦਾ ਸੀ। ਇਸ ਥਾਂ ਮਹਾਂਵੀਰ ਨੇ ‘ਵਾਹ’ ਜਾਂ ‘ਸ਼ਾਬਾਸ਼’ ਕਹਿਣਾ ਸੀ। ਅਦਾਕਾਰ ਨੇ ਕਿਹਾ ਕਿ ਹਰ ਫਿਲਮ ਵਿੱਚ ਉਸ ਤੋਂ ਕੋਈ ਨਾ ਕੋਈ ਗ਼ਲਤ ਹੋ ਜਾਂਦੀ ਹੈ, ਕੋਈ ਵੀ ਫਿਲਮ ਮੁਕੰਮਲ ਨਹੀਂ ਹੁੰਦੀ। -ਪੀਟੀਆਈ

Advertisement
Advertisement