For the best experience, open
https://m.punjabitribuneonline.com
on your mobile browser.
Advertisement

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਿਮਾਚਲ ਪ੍ਰਦੇਸ਼ ਦੀ ਜਨਤਾ ਸਾਡਾ ਸਮਰਥਨ ਕਰੇਗੀ, ਸੱਚ ਦੀ ਜਿੱਤ ਹੋਵੇਗੀ: ਪ੍ਰਿਯੰਕਾ ਗਾਂਧੀ

01:43 PM Apr 07, 2024 IST
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਿਮਾਚਲ ਪ੍ਰਦੇਸ਼ ਦੀ ਜਨਤਾ ਸਾਡਾ ਸਮਰਥਨ ਕਰੇਗੀ  ਸੱਚ ਦੀ ਜਿੱਤ ਹੋਵੇਗੀ  ਪ੍ਰਿਯੰਕਾ ਗਾਂਧੀ
Advertisement

ਨਵੀਂ ਦਿੱਲੀ, 7 ਅਪਰੈਲ
ਹਿਮਾਚਲ ਪ੍ਰਦੇਸ਼ ਵਿੱਚ ਇੱਕੋ ਸਮੇਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਪਾਰਟੀ ਨੂੰ ਸਮਰਥਨ ਦੇਣਗੇ ਅਤੇ ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਸੱਤਾ ਲਈ ਪੈਸੇ ਤੇ ਏਜੰਸੀਆਂ ਰਾਹੀਂ ਲੋਕਤੰਤਰ ਨੂੰ ਖ਼ਤਮ ਕਰਨ ਵਾਲੀ ਭਾਜਪਾ ਦੀ ਰਾਜਨੀਤੀ ਹੈ ਜਦਕਿ ਦੂਜੇ ਪਾਸੇ ਸੱਚ, ਹਿੰਮਤ ਅਤੇ ਧੀਰਜ ਨਾਲ ਜਨਤਾ ਲਈ ਬਿਨਾਂ ਥਕੇ ਮੇਹਨਤ ਕਰਨ ਦਾ ਕਾਂਗਰਸ ਦਾ ਸੰਕਲਪ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਮੈਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਨੂੰ ਮਿਲੀ। ਉਨ੍ਹਾਂ ਦੀ ਇਕਜੁੱਟਤਾ, ਮੇਹਨਤ ਤੇ ਮਜ਼ਬੂਤੀ ਨਾਲ ਚੋਣ ਲੜਨ ਦੇ ਜਜ਼ਬੇ ਅਤੇ ਜਨਤਾ ਪ੍ਰਤੀ ਉਨ੍ਹਾਂ ਦੇ ਸਮਰਪਣ ’ਤੇ ਮੈਨੂੰ ਮਾਣ ਹੈ।’’ -ਪੀਟੀਆਈ

Advertisement

Advertisement
Author Image

Advertisement
Advertisement
×