For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹਾਂ: ਪਰਮਪਾਲ ਕੌਰ

07:54 AM May 09, 2024 IST
ਪੰਜਾਬ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹਾਂ  ਪਰਮਪਾਲ ਕੌਰ
Advertisement

ਸ਼ਗਨ ਕਟਾਰੀਆ
ਬਠਿੰਡਾ, 8 ਮਈ
ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਅੱਜ ਦੋ ਹਰਫ਼ੀ ਗੱਲ ਮੁਕਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਕਰ ਸਕਦੀ ਹੈ। ਉਹ ਸੇਵਾਮੁਕਤ ਹੋ ਚੁੱਕੇ ਹਨ ਸੋ ਦੁਬਾਰਾ ਡਿਊਟੀ ਜੁਆਇਨ ਨਹੀਂ ਕਰਨਗੇ ਅਤੇ ਨਾ ਹੀ ਜੁਆਇਨ ਕਰਨਾ ਬਣਦਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਉਸ ਨੂੰ ਸੇਵਾਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਸਾਰੀ ਉਮਰ ਲਈ ਗੁਲਾਮ ਨਹੀਂ ਹੈ, ਜੇ ਉਹ ਭਲਕੇ ਅਮਰੀਕਾ ਜਾਣਾ ਚਾਹੇ ਤਾਂ ਉਥੇ ਵੀ ਜਾ ਸਕਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਬੰਦਾ ਸੇਵਾਮੁਕਤ ਹੀ ਹੋ ਗਿਆ ਤਾਂ ਫਿਰ ਸਰਕਾਰ ਦਾ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਦੇਣ ਦਾ ਮਤਲਬ ਹੀ ਕੀ ਹੈ।
ਪੰਜਾਬ ਸਰਕਾਰ ਵੱਲੋਂ ਪਰਮਪਾਲ ਕੌਰ ਦੀ ਵਿਵਾਦਤ ਸੇਵਾਮੁਕਤੀ ਬਾਰੇ ਅੱਜ ਪ੍ਰਕਾਸ਼ਿਤ ਖ਼ਬਰਾਂ ਸਬੰਧੀ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਨਾਮਜ਼ਦਗੀ ਪੱਤਰ ਭਰਨਗੇ ਅਤੇ ਚੋਣ ਲੜਨਗੇ। ਇਹ ਪੁੱਛੇ ਜਾਣ ’ਤੇ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੇਵਾਮੁਕਤੀ ਲਈ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਅਸਤੀਫੇ ’ਚ ਸਾਫ਼ ਤੌਰ ’ਤੇ ਲਿਖ਼ਿਆ ਹੈ ਕਿ ਉਸ ਦੇ ਮਾਤਾ ਜੀ ਬਜ਼ੁਰਗ ਹਨ ਅਤੇ ਉਹ ਬਠਿੰਡੇ ਰਹਿੰਦੇ ਹਨ। ਉਹ ਉਨ੍ਹਾਂ ਕੋਲ ਬਠਿੰਡਾ ਜਾ ਕੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਅਨੁਸਾਰ ਦੂਜੀ ਮਦ ’ਚ ਲਿਖ਼ਿਆ ਹੈ ਕਿ ਉਸ ਦੀ ਜ਼ਿੰਦਗੀ ’ਚ ਹੋਰ ਯੋਜਨਾਵਾਂ ਵੀ ਹਨ ਅਤੇ ਉਸੇ ਯੋਜਨਾ ਤਹਿਤ ਇਹ ਚੋਣ ਲੜ ਰਹੀ ਹਾਂ। ਉਨ੍ਹਾਂ ਕਿਹਾ ਕਿ ਉਂਜ ਵੀ ਸੇਵਾਮੁਕਤ ਵਿਅਕਤੀ ਜੋ ਮਰਜ਼ੀ ਕਰੇ, ਇਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੁੰਦਾ।

Advertisement

Advertisement
Author Image

joginder kumar

View all posts

Advertisement
Advertisement
×