ਹੈਦਰਾਬਾਦ ਪੁਲੀਸ ਵੱਲੋਂ ਸਾਈਬਰ ਠੱਗੀ ਦੇ ਦੋਸ਼ ਹੇਠ 18 ਗ੍ਰਿਫ਼ਤਾਰ
07:38 AM Oct 07, 2024 IST
ਹੈਦਰਾਬਾਦ, 6 ਅਕਤੂਬਰ
ਤਿਲੰਗਾਨਾ ਸਮੇਤ ਦੇਸ਼ ਭਰ ’ਚ ਸਾਈਬਰ ਠੱਗੀ ਦੀਆਂ ਤਕਰੀਬਨ 319 ਵਾਰਦਾਤਾਂ ’ਚ ਕਥਿਤ ਤੌਰ ’ਤੇ ਸ਼ਾਮਲ 18 ਜਣਿਆਂ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ ਵੱਖ ਵੱਖ ਸੂਬਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਦਰਾਬਾਦ ਸ਼ਹਿਰ ਦੇ ਪੁਲੀਸ ਕਮਿਸ਼ਨਰ ਸੀਵੀ ਆਨੰਦ ਨੇ ਇੱਕ ਬਿਆਨ ’ਚ ਕਿਹਾ ਕਿ 6,94,09,661 ਰੁਪਏ ਦੀ ਠੱਗੀ ਮਾਰੀ ਗਈ ਜਿਨ੍ਹਾਂ ’ਚ ਨਿਵੇਸ਼, ਵਸੂਲੀ, ਓਟੀਪੀ ਤੇ ਬੀਮਾ ਨਾਲ ਜੁੜੀਆਂ ਧੋਖਾਧੜੀਆਂ ਸ਼ਾਮਲ ਹਨ। ਇਸ ’ਚ ਕਿਹਾ ਗਿਆ ਹੈ ਕਿ ਹੈਦਰਾਬਾਦ ਸ਼ਹਿਰ ਦੀ ਸਾਈਬਰ ਅਪਰਾਧ ਇਕਾਈ ਨੇ ਕਰਨਾਟਕ, ਮਹਾਰਾਸ਼ਟਰ ਤੇ ਰਾਜਸਥਾਨ ਸਮੇਤ ਵੱਖ ਵੱਖ ਰਾਜਾਂ ’ਚ ਛੇ ਟੀਮਾਂ ਨਾਲ ਵਿਸ਼ੇਸ਼ ਮੁਹਿੰਮ ਚਲਾ ਕੇ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੰਜ ਲੱਖ ਰੁਪਏ ਨਕਦ ਤੇ 26 ਮੋਬਾਈਲ ਫੋਨ ਜ਼ਬਤ ਕੀਤੇ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਜਮ੍ਹਾਂ 1,61,25,876 ਰੁਪਏ ਫਰੀਜ਼ ਕਰ ਦਿੱਤੇ ਗਏ ਹਨ। -ਪੀਟੀਆਈ
Advertisement
Advertisement