For the best experience, open
https://m.punjabitribuneonline.com
on your mobile browser.
Advertisement

ਹੈਦਰਾਬਾਦ: ਪੁਲੀਸ ਵੱਲੋਂ ਫਡ਼ੇ ਜਾਣ ਦੇ ਡਰੋਂ ਅੌਰਤ ਨੇ ‘ਚੋਰੀ’ ਕੀਤੀ 50 ਲੱਖ ਦੀ ਹੀਰਿਆਂ ਦੀ ਮੁੰਦਰੀ ਫਲੱਸ਼ ’ਚ ਸੁੱਟੀ

02:32 PM Jul 03, 2023 IST
ਹੈਦਰਾਬਾਦ  ਪੁਲੀਸ ਵੱਲੋਂ ਫਡ਼ੇ ਜਾਣ ਦੇ ਡਰੋਂ ਅੌਰਤ ਨੇ ‘ਚੋਰੀ’ ਕੀਤੀ 50 ਲੱਖ ਦੀ ਹੀਰਿਆਂ ਦੀ ਮੁੰਦਰੀ ਫਲੱਸ਼ ’ਚ ਸੁੱਟੀ
Advertisement

ਹੈਦਰਾਬਾਦ, 3 ਜੁਲਾਈ
ੲਿਥੇ ਡੈਂਟਲ ਅਤੇ ਸਕਿਨ ਕਲੀਨਿਕ ਵਿੱਚ ਕੰਮ ਕਰਨ ਵਾਲੀ ਔਰਤ ਨੇ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਦੇ ਡਰੋਂ ਫਲੱਸ਼ ਵਿੱਚ ਸੁੱਟ ਦਿੱਤੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਹੈਦਰਾਬਾਦ ਦੀ ਪੁਲੀਸ ਨੇ ਜੁਬਲੀ ਹਿਲਜ਼ ਵਿੱਚ ਡੈਂਟਲ ਕਲੀਨਿਕ ਵਿੱਚ ਮੁੰਦਰੀ ਦੀ ਚੋਰੀ ਦੀ ਜਾਂਚ ਸ਼ੁਰੂ ਕੀਤੀ। ਨਰਿੰਦਰ ਕੁਮਾਰ ਅਗਰਵਾਲ ਦੀ ਨੂੰਹ 27 ਜੂਨ ਨੂੰ ਕਲੀਨਿਕ 'ਚ ਚੈੱਕਅਪ ਲਈ ਆਈ ਸੀ, ਚੈਕਿੰਗ ਦੌਰਾਨ ਆਪਣੀ ਹੀਰੇ ਦੀ ਅੰਗੂਠੀ ਉਂਗਲੀ 'ਚੋਂ ਕੱਢ ਕੇ ਨਾਲ ਪਾਸੇ ਰੱਖ ਦਿੱਤੀ। ਉਹ ਜਾਂਚ ਤੋਂ ਬਾਅਦ ਪਾੳੁਣੀ ਭੁੱਲ ਗਈ ਤੇ ਚਲੀ ਗੲੀ। ਘਰ ਪਰਤਣ ਤੋਂ ਬਾਅਦ ੳੁਸ ਨੂੰ ਇਸ ਦਾ ਪਤਾ ਲੱਗਿਆ ਤੇ ਅੰਗੂਠੀ ਲੈਣ ਕਲੀਨਿਕ ਗਈ ਪਰ ਮੁੰਦਰੀ ਨਹੀਂ ਮਿਲੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਜੁਬਲੀ ਹਿੱਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਸਟਾਫ ਤੋਂ ਪੁੱਛ ਪਡ਼ਤਾਲ ਸ਼ੁਰੂ ਕਰ ਦਿੱਤੀ। ਕਲੀਨਿਕ ਵਿੱਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਕਿਸੇ ਨੇ ਟਿਸ਼ੂ ਪੇਪਰ ਵਿੱਚ ਲਪੇਟੀ ਹੋਈ ਅੰਗੂਠੀ ਉਸ ਦੇ ਪਰਸ ਵਿੱਚ ਪਾ ਦਿੱਤੀ ਸੀ ਅਤੇ ਉਸ ਨੇ ਇਸ ਨੂੰ ਫਲੱਸ ਵਿੱਚ ਸੁੱਟ ਦਿੱਤਾ। ਪੁਲੀਸ ਨੇ ਪਲੰਬਰ ਦੀ ਮਦਦ ਨਾਲ ਸੀਵਰੇਜ ਪਾਈਪ ਲਾਈਨ ਵਿਚੋਂ ਮੁੰਦਰੀ ਬਰਾਮਦ ਕੀਤੀ। ਪੁਲੀਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਉਸ ਨੇ ਮੇਜ਼ ਤੋਂ ਮੁੰਦਰੀ ਚੁੱਕੀ ਸੀ ਪਰ ਜਦੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਹ ਘਬਰਾ ਗਈ। ਫੜੇ ਜਾਣ ਦੇ ਡਰੋਂ ਉਸ ਨੇ ਇਸਨੂੰ ਫਲੱਸ਼ ਵਿੱਚ ਸੁੱਟ ਦਿੱਤਾ।

Advertisement

Advertisement
Tags :
Author Image

Advertisement
Advertisement
×