ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਾਈਸਜੈੱਟ ਵੱਲੋਂ ਹੈਦਰਾਬਾਦ-ਅਯੁੱਧਿਆ ਹਵਾਈ ਸੇਵਾ ਬੰਦ

07:58 AM Jun 13, 2024 IST
ਸਪਾਈਸਜੈੱਟ ਵੱਲੋਂ ਹੈਦਰਾਬਾਦ-ਅਯੁੱਧਿਆ ਹਵਾਈ ਸੇਵਾ ਬੰਦ

ਮੁੰਬਈ, 12 ਜੂਨ
ਏਅਰਲਾਈਨ ਸਪਾਈਸਜੈੱਟ ਨੇ ਲੋੜੀਂਦੀ ਮੰਗ ਨਾ ਹੋਣ ਦਾ ਹਵਾਲਾ ਦਿੰਦਿਆਂ ਹੈਦਰਾਬਾਦ ਤੋਂ ਅਯੁੱਧਿਆ ਲਈ ਆਪਣੀ ਸਿੱਧੀ ਹਵਾਈ ਸੇਵਾ ਦੋ ਮਹੀਨਿਆਂ ਦੇ ਅੰਦਰ ਹੀ ਬੰਦ ਕਰ ਦਿੱਤੀ ਹੈ। ਸਪਾਈਸਜੈੱਟ ਨੇ ਇਸ ਸਾਲ ਅਪਰੈਲ ਦੇ ਸ਼ੁਰੂ ਵਿੱਚ ਹੈਦਰਾਬਾਦ-ਅਯੁੱਧਿਆ ਵਾਸਤੇ ਹਫ਼ਤੇ ਵਿੱਚ ਤਿੰਨ ਵਾਰ ਸਿੱਧੀ ਹਵਾਈ ਸੇਵਾ ਸ਼ੁਰੂ ਕੀਤੀ ਸੀ। ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੇ ਜੀਐੱਮਆਰ ਗਰੁੱਪ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ‘‘ਸਪਾਈਸਜੈੱਟ ਨੇ ਹੈਦਰਾਬਾਦ ਤੋਂ ਅਯੁੱਧਿਆ ਵਾਸਤੇ ਆਪਣੀ ਸਿੱਧੀ ਉਡਾਣ ਸੇਵਾ ਪਹਿਲੀ ਜੂਨ ਤੋਂ ਬੰਦ ਕਰ ਦਿੱਤੀ ਹੈ।’’ ਸਪਾਈਸਜੈੱਟ ਦੇ ਬੁਲਾਰੇ ਨੇ ਬਿਆਨ ’ਚ ਕਿਹਾ, ‘‘ਹਵਾਈ ਸੇਵਾ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਵਪਾਰ ਅਤੇ ਮੰਗ ਤੋਂ ਪ੍ਰੇਰਿਤ ਹੁੰਦਾ ਹੈ। ਹਾਲਾਂਕਿ, ਅਸੀਂ ਅਜੇ ਵੀ ਅਯੁੱਧਿਆ ਤੋਂ ਚੇਨੱਈ ਤੱਕ ਸੇਵਾਵਾਂ ਦੇ ਰਹੇ ਹਾਂ।’’ -ਪੀਟੀਆਈ

Advertisement

Advertisement