HUSH MONEY: ਟਰੰਪ ਨੂੰ ਸਜ਼ਾ ਸੁਣਾਈ ਪਰ ਨਾ ਜੇਲ੍ਹ ਤੇ ਨਾ ਜੁਰਮਾਨਾ
05:46 AM Jan 11, 2025 IST
ਵਾਸ਼ਿੰਗਟਨ, 10 ਜਨਵਰੀ
ਅਮਰੀਕਾ ਦੀ ਅਦਾਲਤ ਨੇ ਅੱਜ ਦੇਸ਼ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਵਾਉਣ ਦੇ (ਹਸ਼ ਮਨੀ) ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ ਪਰ ਅਦਾਲਤ ਨੇ ਉਨ੍ਹਾਂ ਨਾ ਜੇਲ੍ਹ ਭੇਜਿਆ, ਨਾ ਜੁਰਮਾਨਾ ਕੀਤਾ ਤੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਈ। ਇਸ ਨਾਲ ਟਰੰਪ ਨੂੰ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਲਈ ਵ੍ਹਾਈਟ ਹਾਊਸ ਪੁੱਜਣ ਦਾ ਰਾਹ ਸਾਫ਼ ਹੋ ਗਿਆ ਹੈ। ਮੈਨਹੱਟਨ ਦੀ ਅਦਾਲਤ ਦੇ ਜੱਜ ਜੁਆਨ ਐੱਮ. ਮਰਚੇਨ 78 ਸਾਲਾ ਟਰੰਪ ਨੂੰ ਚਾਰ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਰਾਹ ਚੁਣਿਆ ਜਿਸ ਨਾਲ ਸੰਵਿਧਾਨਕ ਸੰਕਟ ਖੜਾ ਨਾ ਹੋਵੇ। ਟਰੰਪ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ। -ਏਪੀ
Advertisement
Advertisement