For the best experience, open
https://m.punjabitribuneonline.com
on your mobile browser.
Advertisement

ਹਾਦਸੇ ਵਿੱਚ ਪਤੀ ਹਲਾਕ, ਪਤਨੀ ਤੇ ਬੱਚੇ ਜ਼ਖ਼ਮੀ

06:51 AM Jun 25, 2024 IST
ਹਾਦਸੇ ਵਿੱਚ ਪਤੀ ਹਲਾਕ  ਪਤਨੀ ਤੇ ਬੱਚੇ ਜ਼ਖ਼ਮੀ
ਪਿੰਡ ਖੁਰਦਪੁਰ ਨੇੜੇ ਟਰੱਕ ਦੇ ਪਿੱਛੇ ਟਕਰਾਈ ਹੋਈ ਕਾਰ।
Advertisement

ਪੱਤਰ ਪ੍ਰੇਰਕ
ਜਲੰਧਰ, 24 ਜੂਨ
ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਸਥਿਤ ਪਿੰਡ ਖੁਰਦਪੁਰ ਨੇੜੇ ਕਾਰ ਅਤੇ ਟਰੱਕ ਵਿਚਕਾਰ ਟੱਕਰ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਤੇ ਕਾਰ ਸਵਾਰ ਮ੍ਰਿਤਕ ਦੀ ਪਤਨੀ ਤੇ ਉਸ ਦੇ ਦੋ ਬਚੇ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਆ ਰਹੀ ਕਾਰ ਬੇਕਾਬੂ ਹੋ ਗਈ ਤੇ ਅੱਗੇ ਜਾ ਰਹੇ ਕੋਕਾਕੋਲਾ ਦੇ ਟਰੱਕ ਦੇ ਪਿੱਛੇ ਜਾ ਲੱਗੀ। ਇਸ ਕਾਰਨ ਕਾਰ ਚਾਲਕ ਰੁਪਿੰਦਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਬੇਅੰਤ ਨਗਰ ਜਲੰਧਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਲਕ ਦੀ ਪਤਨੀ ਨੇਹਾ ਰਾਣੀ, ਬਚੇ ਪ੍ਰਭਨੂਰ ਅਤੇ ਲਵਲੀਨ ਕੌਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਪੁਲੀਸ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਆਦਮਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਉਨ੍ਹਾਂ ਦੀ ਹਾਲਤ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। ਆਦਮਪੁਰ ਪੁਲੀਸ ਵਲੋਂ ਮੌਕੇ’ਤੇ ਪਹੁੰਚ ਕੇ ਜਾਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement