For the best experience, open
https://m.punjabitribuneonline.com
on your mobile browser.
Advertisement

‘ਸਵੱਛਤਾ ਹੀ ਸੇਵਾ ਮੁਹਿੰਮ’ ਨੂੰ ਸਮਰਪਿਤ ਸਮਾਗਮ

08:51 AM Oct 25, 2024 IST
‘ਸਵੱਛਤਾ ਹੀ ਸੇਵਾ ਮੁਹਿੰਮ’ ਨੂੰ ਸਮਰਪਿਤ ਸਮਾਗਮ
ਸਵੱਛਤਾ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਿੰਸੀਪਲ ਅਤੇ ਸਟਾਫ ਦੇ ਨਾਲ।
Advertisement

ਪੱਤਰ ਪ੍ਰੇਰਕ
ਜਲੰਧਰ, 24 ਅਕਤੂਬਰ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਐੱਨਐੱਸਐੱਸ ਯੂਨਿਟ ਨੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਸਵੱਛਤਾ ਹੀ ਸੇਵਾ ਵਿਸ਼ੇ ’ਤੇ ਸਕਿੱਟ ਅਤੇ ਭਾਸ਼ਣ ਮੁਕਾਬਲੇ ਕਰਵਾ ਕੇ ਸਵੱਛਤਾ ਹੀ ਸੇਵਾ ਮੁਹਿੰਮ ਦੀ ਸਮਾਪਤੀ ਕੀਤੀ। ਇਸ ਸਮਾਪਤੀ ਸਮਾਗਮ ਵਿੱਚ ਐੱਸਆਈ ਰਘਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਸਮਾਜਿਕ ਮੁੱਦਿਆਂ ਨਾਲ ਸਬੰਧਤ ਸਮਾਗਮ ਕਰਵਾ ਕੇ ਸਮਾਜ ਅਤੇ ਨੌਜਵਾਨਾਂ ਵਿਚ ਉਸਾਰੂ ਪ੍ਰਭਾਵ ਪੈਦਾ ਕਰ ਰਿਹਾ ਹੈ। ਮੁੱਖ ਮਹਿਮਾਨ ਰਘੁਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਸਵੱਛਤਾ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਰਾਜ ਕੁਮਾਰ ਸਾਕੀ ਨੇ ਵਿਦਿਆਰਥੀਆਂ ਅਤੇ ਐੱਨਐੱਸਐੱਸ ਯੂਨਿਟ ਨੂੰ ਵਧਾਈ ਦਿੱਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਕਰਿਸ਼ਮਾ ਅਤੇ ਅਪੂਰਵਾ ਧੀਰ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਬਲਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ ’ਤੇ ਰਹੀਆਂ। ਸਕਿੱਟ ਵਿੱਚ ਬੀ.ਕਾਮ. ਸਮੈਸਟਰ ਪਹਿਲਾ ਦੀਆਂ ਲੜਕੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਐੱਨਐੱਸਐੱਸ ਵਾਲੰਟੀਅਰਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ। ਡਾ. ਗੀਤਾਂਜਲੀ ਮਹਾਜਨ ਅਤੇ ਡਾ. ਸਰਬਜੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਐੱਨਐੱਸਐੱਸ ਵਾਲੰਟੀਅਰ ਸੋਨੂੰ ਸੁਨਾਰ ਨੂੰ ਵੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਹੈੱਡ ਕਾਂਸਟੇਬਲ ਜੋਤੀ ਸ਼ਰਮਾ, ਪ੍ਰੋਗਰਾਮ ਅਫਸਰ ਡਾ. ਅਮਨਦੀਪ ਕੌਰ, ਵਲੰਟੀਅਰ ਵਿਕਰਮਜੀਤ ਸਿੰਘ, ਸ਼ੁਭਕਰਮਨ ਸਿੰਘ, ਗੁਰਕੀਰਤ ਸਿੰਘ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।

Advertisement

Advertisement
Advertisement
Author Image

sanam grng

View all posts

Advertisement