ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਮਹਿਲਾ ਦੇ ਕਤਲ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ

10:20 AM Aug 05, 2024 IST
ਸੀਨੀਅਰ ਕਪਤਾਨ ਪੁਲੀਸ ਡਾ. ਮਹਿਤਾਬ ਸਿੰਘ ਮੁਲਜ਼ਮ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ। -ਫੋਟੋ: ਲਾਜਵੰਤ

ਪੱਤਰ ਪ੍ਰੇੇਰਕ
ਨਵਾਂ ਸ਼ਹਿਰ, 4 ਅਗਸਤ
ਪਿੰਡ ਮਾਹਲ ਖੁਰਦ ਵਿੱਚ ਪਰਵਾਸੀ ਔਰਤ ਰੂਨਾ ਦੇਵੀ ਦੇ ਕਤਲ ਦੇ ਮੁਲਜ਼ਮ ਉਸ ਦੇ ਪਤੀ ਸ਼ੈਟੂ ਕੁਮਾਰ ਵਾਸੀ ਸ਼ੀਹਪੁਰ ਮਾਧੇਪੁਰ ਬਿਹਾਰ ਨੂੰ ਪੁਲੀਸ ਨੇ 24 ਘੰਟੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲੀਸ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ (ਸਾਬਕਾ ਸਰਪੰਚ) ਵਾਸੀ ਮਾਹਲ ਖੁਰਦ ਨੇ ਥਾਣਾ ਔੜ੍ਹ ਨੂੰ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਦਾ ਕੁਲਵਿੰਦਰ ਸਿੰਘ ਉਰਫ ਕਿੰਦਰ ਪਰਿਵਾਰ ਸਮੇਤ ਕੈਨੇਡਾ ਗਿਆ ਹੋਇਆ ਹੈ ਜਿਸ ਨੇ ਆਪਣੇ ਘਰ ਦੀ ਦੇਖਭਾਲ ਸ਼ੈਟੂ ਕੁਮਾਰ ਵਾਸੀ ਸ਼ੀਹਪੁਰ ਮਾਧੇਪੁਰ ਬਿਹਾਰ ਨੂੰ ਦਿੱਤੀ ਹੋਈ ਹੈ ਜੋ ਆਪਣੀ ਪਤਨੀ ਰੂਨਾ ਦੇਵੀ ਸਮੇਤ ਲੜਕਾ ਸਾਹਿਲ ਤੇ ਲੜਕੀ ਰਾਣੀ ਦੇ ਨਾਲ ਘਰ ਦੇ ਸਾਈਡ ਵਾਲੇ ਕਮਰਿਆਂ ਵਿੱਚ ਰਹਿ ਰਿਹਾ ਹੈ।
ਸ਼ੈਟੂ ਕੁਮਾਰ ਉਕਤ ਨੇ ਰਾਤ ਨੂੰ ਆਪਣੀ ਪਤਨੀ ਰੂਨਾ ਦੇਵੀ ਨਾਲ ਲੜਾਈ ਕੀਤੀ ਅਤੇ ਉਸਦੀ ਕੁੱਟਮਾਰ ਕੀਤੀ, ਜਿਸ ਕਰਕੇ ਉਹ ਬੇਹੋਸ਼ ਹੋ ਗਈ। ਉਨ੍ਹਾਂ ਦੱਸਿਆ ਕਿ ਸਰਪੰਚ ਵੱਲੋਂ ਥਾਣਾ ਇਤਲਾਹ ਦੇਣ ਦਾ ਪਤਾ ਲੱਗਣ ’ਤੇ ਮੁਲਜ਼ਮ ਸ਼ੈਟੂ ਕੁਮਾਰ ਮੌਕੇ ਤੋਂ ਖਿਸਕ ਗਿਆ, ਪਰ ਰੂਨਾ ਦੇਵੀ ਦੀ ਸੱਟਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਡੀਐੱਸਪੀ (ਡੀ) ਸੁਰਿੰਦਰ ਚਾਂਦ ਤੇ ਇੰਸਪੈਕਟਰ ਨਰੇਸ਼ ਕੁਮਾਰੀ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮ ਸ਼ੈਟੂ ਕੁਮਾਰ ਨੂੰ ਪਿੰਡ ਮਾਹਲ ਖੁਰਦ ਵਿੱਚ ਇੱਕ ਮੋਟਰ ਤੋਂ ਗ੍ਰਿਫ਼ਤਾਰ ਕਰਦਿਆਂ ਵਾਰਦਾਤ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਸ਼ੈਟੂ ਕੁਮਾਰ ਅਤੇ ਮ੍ਰਿਤਕ ਰੂਨਾ ਦੇਵੀ ਦੇ ਆਪਸ ’ਚ ਸਬੰਧ ਸੁਖਾਵੇਂ ਨਹੀਂ ਸੀ।

Advertisement

Advertisement
Advertisement