ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਦਰੜਿਆ, ਮੌਤ
11:41 AM Aug 05, 2024 IST
Advertisement
ਜਗਮੋਹਨ ਸਿੰਘ
ਘਨੌਲੀ, 5 ਅਗਸਤ
Advertisement
ਨਜ਼ਦੀਕੀ ਪਿੰਡ ਲੋਹਗੜ੍ਹ ਫਿੱਡੇ ਵਿਖੇ ਸਕੂਲ ਜਾ ਰਹੀ ਵਿਦਿਆਰਥਣ ਨਵਨੀਤ ਕੌਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜ ਦਿੱਤਾ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਵਿਦਿਆਰਥਣ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਵਨੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਵਿਖੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੀ। ਅੱਜ ਉਸਦੇ ਸਕੂਲ ਜਾਣ ਮੌਕੇ ਅੰਬੂਜਾ ਫੈਕਟਰੀ ਤੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਨਵਨੀਤ ਕੌਰ ਨੂੰ ਸਾਈਕਲ ਸਮੇਤ ਆਪਣੀ ਲਪੇਟ ਲੈਂਦਿਆਂ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ, ਜਦੋਂ ਕਿ ਹੋਰ ਵਿਦਿਆਰਥਣਾਂ ਵਾਲ ਵਾਲ ਬਚ ਗਈਆਂ। ਥਾਣਾ ਚੌਂਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
Advertisement
Advertisement