ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰੀ ਮੀਂਹ ਕਾਰਨ ਹਿਮਾਚਲ ਵਿਚ ਸੈਂਕੜੇ ਵਾਹਨ ਫਸੇ

12:29 PM Jul 05, 2024 IST

ਮੰਡੀ, 4 ਜੁਲਾਈ
ਹਿਮਾਚਲ ਵਿਚ ਮੌਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਵਿਚ ਮੰਡੀ ਦੇ ਪੰਡੋਹ ਅਤੇ ਕਟੌਲਾ ਵਿਚ 150 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਭਾਰੀ ਮੀਂਹ ਕਾਰਨ ਕੀਰਤਪੁਰ-ਮਨਾਲੀ ਚਾਰ ਮਾਰਗੀ 'ਤੇ ਕੀਰਤਵਾਲ ਤੋਂ ਚਾਰ ਮੀਲ ਦੇ ਨੇੜੇ ਪਿਛਲੇ ਸਾਲ ਲਗਾਇਆ ਗਿਆ ਆਰਜ਼ੀ ਬੈਰੀਕੇਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜ਼ਮੀਨ ਖਿਸਕਣ ਕਾਰਨ ਸੜਕ ਦੇ ਬੰਦ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਕੇ ਬਹੁਤ ਸਾਰੇ ਵਾਹਨ ਫਸੇ ਹੋਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਸੁੰਦਰਨਗਰ ਕੋਲ ਕੀਰਤਪੁਰ ਸਾਹਿਬ-ਮਨਾਲੀ ਚਾਰ ਮਾਰਗੀ ਸੜਕ ਧਸ ਗਈ ਹੈ। ਇਸ ਤੋਂ ਇਲਾਵਾ ਇਸ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਕਈ ਥਾਵਾਂ ’ਤੇ ਤਰੇੜਾਂ ਆ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਤੋਂ ਬਾਅਦ ਵੱਡੀ ਗਿਣਤੀ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

Advertisement

Advertisement