ਰਿਤਿਕ ਰੌਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਦੇ 25 ਵਰ੍ਹੇ ਮੁਕੰਮਲ
ਨਵੀਂ ਦਿੱਲੀ:
ਰਿਤਿਨ ਰੌਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਨੇ 25 ਵਰ੍ਹੇ ਮੁਕੰਮਲ ਕਰ ਲਏ ਹਨ। ਇਹ ਫਿਲਮ ਰਿਤਿਕ ਰੌਸ਼ਨ ਦੇ ਕਰੀਅਰ ਵਿੱਚ ਮੀਲ ਪੱਥਰ ਸਾਬਿਤ ਹੋਈ ਹੈ। ਰਿਤਿਕ ਨੇ ਇਸ ਸਫਰ ਨੂੰ ਯਾਦ ਕਰਦੇ ਹੋਏ ਉਸ ਵੇਲੇ ਦੇ ਹੱਥ ਲਿਖਤ ਕੁਝ ਨੋਟਸ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਉਹ ਕਿਵੇਂ ਇਸ ਫਿਲਮ ਦੀਆਂ ਤਿਆਰੀਆਂ ਲਈ ਰੁੱਝਿਆ ਹੋਇਆ ਸੀ। ਰਿਤਿਕ ਵਲੋਂ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਦਿਖਾਈ ਦੇ ਰਿਹਾ ਹੈ ਕਿ ਰਿਤਿਕ ਫਿਲਮ ਉਦਯੋਗ ਵਿੱਚ ਆਪਣੇ ਪਹਿਲੇ ਵੱਡੇ ਉੱਦਮ ਦੀ ਸ਼ੁਰੂਆਤ ਕਰਦੇ ਹੋਏ ਕਦੇ ਘਬਰਾਹਟ ਅਤੇ ਕਦੇ ਉਤਸ਼ਾਹ ਵਿਚ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਰਿਤਿਕ ਇਸ ਵੇਲੇ ਸਟਾਰ ਅਦਾਕਾਰ ਹੈ। ਉਸ ਨੇ ਖੁੱਲ੍ਹ ਕੇ ਦੱਸਿਆ ਕਿ ਉਹ ਅਦਾਕਾਰੀ ਪ੍ਰਤੀ ਆਪਣੀ ਪਹੁੰਚ ਦੇ ਮਾਮਲੇ ਵਿੱਚ ਕਿੰਨਾ ਘੱਟ ਬਦਲਿਆ ਹੈ। ਰਿਤਿਕ ਨੇ ਲਿਖਿਆ, “ਮੈਨੂੰ ਯਾਦ ਹੈ ਕਿ ਮੈਂ ਫਿਲਮ ਸ਼ੁਰੂ ਕਰਨ ਵੇਲੇ ਕਿੰਨਾ ਘਬਰਾਇਆ ਹੋਇਆ ਸੀ।’ ਰਿਤਿਕ ਦੀ ਅਗਲੀ ਫਿਲਮ ‘ਵਾਰ 2’ ਆ ਰਹੀ ਹੈ, ਜਿਸ ਵਿਚ ਉਹ ਜੂਨੀਅਰ ਐੱਨਟੀਆਰ ਨਾਲ ਦਿਖਾਈ ਦੇਵੇਗਾ। -ਏਐੱਨਆਈ