ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਦੇ ਵਿਕਾਸ ਕਾਰਜਾਂ ਨੂੰ ਇਟਲੀ ਮੂਲ ਵਾਲੇ ਕਿੱਥੋਂ ਸਮਝਣਗੇ: ਸ਼ਾਹ

07:51 AM Oct 29, 2023 IST

ਛਿੰਦਵਾੜਾ, 28 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਟਲੀ ਮੂਲ ਦੇ ਭੈਣ-ਭਰਾ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਨੂੰ ਨਹੀਂ ਸਮਝ ਸਕਣਗੇ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਜੁਨਨਾਰਦਿਓ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਰਤ ਦੇ ਲੋਕ ਵਿਕਾਸ ਅਤੇ ਧਾਰਾ 370 ਦੀ ਸੋਧ, ਰਾਮ ਮੰਦਰ ਦਾ ਨਿਰਮਾਣ ਅਤੇ ਹੋਰ ਪ੍ਰਾਪਤੀਆਂ ਨੂੰ ਸਾਫ਼ ਤੌਰ ’ਤੇ ਸਮਝ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਆਲਮੀ ਪੱਧਰ ’ਤੇ ਭਾਰਤ ਦੇ ਵਿਕਾਸ ਦੀ ਕਹਾਣੀ ਦੀ ਸਰਾਹਨਾ ਹੋ ਰਹੀ ਹੈ ਤਾਂ ਕਾਂਗਰਸ ਦੇਸ਼ ਵਿੱਚ ਕੋਈ ਸਾਕਾਰਾਤਮਕਾ ਨਹੀਂ ਦੇਖ ਪਾ ਰਹੀ ਹੈ। ਸ਼ਾਹ ਨੇ ਕਿਹਾ, ‘‘ਭੈਣ ਅਤੇ ਭਰਾ (ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ) ਚੋਣਾਂ ਵਾਲੇ ਸੂੁਬਿਆਂ ਦਾ ਦੌਰਾ ਕਰਦਿਆਂ ਪੁੱਛ ਰਹੇ ਹਨ ਕਿ (ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ) ਕੀ ਕੀਤਾ ਗਿਆ ਪਰ ਉਹ ਇਸ (ਵਿਕਾਸ) ਨੂੰ ਨਹੀਂ ਸਮਝ ਸਕਣਗੇ ਕਿਉਂਕਿ ਉਨ੍ਹਾਂ ਦਾ ਮੂਲ ਇਟਲੀ ਹੈ। ਭਾਰਤ ਵਿੱਚ ਰਹਿਣ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।’’ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਗੜ੍ਹ ਛਿੰਦਵਾੜਾ ਵਿੱਚ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਰਾਹੁਲ ਬਾਬਾ ਟਿੱਪਣੀ ਕਰਦਾ ਸੀ ਕਿ ਭਾਜਪਾ ਸਿਰਫ ਮੰਦਰ (ਅਯੁੱਧਿਆ ਵਿੱਚ) ਦੀ ਗੱਲ ਕਰੇਗੀ ਪਰ ਆਪਣੀ ਤਰੀਕ ਨਹੀਂ ਦੱਸੇਗੀ। ਹੁਣ ਦੇਖੋ, ਮੋਦੀ ਜੀ ਨੇ ਸਿਰਫ਼ ਮੰਦਰ ਹੀ ਨਹੀਂ ਬਣਵਾਇਆ, ਸਗੋਂ (ਪਵਿੱਤਰ) ਦੀ ਤਰੀਕ ਵੀ ਦੱਸ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕ ਇਸ ਸਾਲ ਤਿੰਨ ਦੀਵਾਲੀਆਂ ਮਨਾਉਣਗੇ। ਸ਼ਾਹ ਨੇ ਕਿਹਾ, ‘‘ਪਹਿਲੀ ਰਵਾਇਤੀ ਦੀਵਾਲੀ ਅਤੇ ਦੂਜੀ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਤੇ ਤੀਜੀ ਦੀਵਾਲੀ ਉਦੋਂ ਮਨਾਈ ਜਾਵੇਗੀ ਜਦੋਂ ਪ੍ਰਧਾਨ ਮੰਤਰੀ ਦੇ ਹੱਥੋਂ ਰਾਮ ਮੰਦਰ ਵਿੱਚ ਭਗਵਾਨ ਰਾਮ ਲੱਲਾ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ।’’ -ਪੀਟੀਆਈ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਿਜ਼ੋਰਮ ਚੋਣ ਦੌਰਾ ਰੱਦ

ਐਜ਼ੌਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਜ਼ੋਰਮ ਵਿੱਚ 30 ਅਕਤੂਬਰ ਦਾ ਯੋਜਨਾਬੱਧ ਚੋਣ ਪ੍ਰਚਾਰ ਦੌਰਾ ਰੱਦ ਕਰ ਦਿੱਤਾ ਹੈ। ਭਾਜਪਾ ਦੇ ਸੂਬਾਈ ਮੀਡੀਆ ਕਨਵੀਨਰ ਜੌਹਨੀ ਲਲਥਨਪੁਈਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਪ੍ਰਚਾਰ ਕਰਨਗੇ ਪਰ ਹਾਲੇ ਤੱਕ ਇਸ ਸਬੰਧੀ ਤਰੀਕ ਤੈਅ ਨਹੀਂ ਕੀਤੀ ਗਈ। ਹਾਲਾਂਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਦੌਰਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਲਲਥਨਪੁਈਆ ਨੇ ਕਿਹਾ ਕਿ ਭਾਜਪਾ ਦੇ ਇੱਕ ਹੋਰ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਨਿ ਗਡਕਰੀ ਸੋਮਵਾਰ ਨੂੰ ਉੱਤਰ-ਪੂਰਬੀ ਸੂਬੇ ਵਿੱਚ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸ਼ਾਹ ਮਮਿਟ ਦਾ ਦੌਰਾ ਕਰਨਗੇ। ਭਾਜਪਾ ਦੀ ਨਜ਼ਰ ਸੂਬੇ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਚਕਮਾ, ਬਰੂ, ਮਾਰਾ ਅਤੇ ਲਾਈ ਵਰਗੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ ’ਤੇ ਹੈ। -ਪੀਟੀਆਈ

Advertisement
Advertisement