For the best experience, open
https://m.punjabitribuneonline.com
on your mobile browser.
Advertisement

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ trending ਅਤੇ ਕੀ ਹਨ rules

03:25 PM Dec 24, 2024 IST
ਇੰਝ ਕਰ ਸਕਦੇ ਹੋ ਸਫਲ youtube ਚੈਨਲ ਦੀ ਸ਼ੁਰੂਆਤ   ਜਾਣੋ ਕੀ ਹੈ trending ਅਤੇ ਕੀ ਹਨ rules
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਦਸੰਬਰ

Advertisement

ਡਿਜੀਟਲ ਯੁੱਗ ਨੇ ਹਰ ਵਿਅਕਤੀ ਲਈ ਕਮਾਈ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਇਸ ਬਦਲਾਅ ਨਾਲ ਹੁਣ ਹਰ ਕੋਈ ਕਮਾਈ ਕਰ ਸਕਦਾ ਹੈ। ਜੀ ਹਾਂ ਯੂਟਿਊਬ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਇੱਕ ਅਜਿਹਾ ਸਾਧਨ ਹੈ ਜਿਥੇ ਕਿਸੇ ਇੰਟਰਵਿਊ, ਸਰਟੀਫਿਕੇਟ ਲੰਮੇ ਤਜਰਬੇ ਦੀ ਲੋੜ ਨਹੀਂ, ਬੱਸ ਤੁਸੀਂ ਕੰਟੈਂਟ ਕ੍ਰੀਏਟਰ (Content Creator) ਜ਼ਰੂਰ ਹੋਣੇ ਚਾਹੀਦੇ ਹੋ।

Advertisement

ਕਿਹੜਾ ਯੂਟਿਊਬ ਚੈਨਲ ਜ਼ਿਆਦਾ ਪ੍ਰਚਲਿਤ ਹੈ ?

ਯੂਟਿਊਬ ਦੇ ਮਾਧਿਅਮ ਰਾਹੀਂ ਹਰ ਵਿਅਕਤੀ ਕੋਈ ਨਾ ਕੋਈ ਜਾਣਕਾਰੀ ਜਾਂ ਕੰਟੈਂਟ ਸਾਂਝਾ ਕਰਦਾ ਹੈ, ਪਰ ਮੁੱਖ ਤੌਰ ’ਤੇ ਜ਼ਿਆਦਾ ਟਰੈਂਡਿੰਗ ਵਿਸ਼ੇ ’ਤੇ ਚੈਨਲ ਬਣਾ ਕੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਣ ਤਾਂ ਜਲਦ ਅਤੇ ਚੰਗੇ ਪੈਸੇ ਕਮਾਏ ਜਾ ਸਕਦੇ ਹਨ। ਜੇ ਕੋਈ ਮਹਿਲਾ ਘਰ ਵਿਚ ਰਹਿ ਕੇ ਹੀ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਉਹ ਰੋਜ਼ਾਨਾ ਕੁਕਿੰਗ ਬਾਰੇ ਵੀਡੀਓਜ਼ ਬਣਾ ਕੇ ਵੀ ਆਪਣਾ ਚੈਨਲ ਚਲਾ ਸਕਦੀ ਹੈ। ਇਸ ਦੇ ਨਾਲ ਹੀ ਜੇ ਤੁਹਾਡੇ ਘਰ ਵਿੱਚ ਛੋਟਾ ਬੱਚਾ ਹੈ ਤਾਂ ਉਸ ਨਾਲ ਰੋਜ਼ਾਨਾ ਸ਼ੁਰੂਆਤੀ ਸਿੱਖਿਆ (ਲਰਨਿੰਗ) ਦੀਆਂ ਵੀਡੀਓਜ਼ ਵੀ ਬਣਾ ਕੇ ਪਾ ਸਕਦੇ ਹੋ।

ਵੀਡੀਓਜ਼ ਬਣਾਉਣ ਉਪਰੰਤ ਤੁਹਾਨੂੰ ਐਡਿਟਿੰਗ ਦੀ ਥੰਮਨੇਲ ਦੀ ਲੋੜ ਪਵੇਗੀ, ਜੋ ਕਿ ਦਰਸ਼ਕਾਂ ਤੋਂ ਵੱਧ ਤੋਂ ਵੱਧ ਵਿਊਜ਼ ਹਾਸਲ ਕਰਨ ਵਿਚ ਮਦਦ ਕਰਦੇ ਹਨ।

ਵੀਡਆਈਕਿਉ ਦੀ ਤਾਜ਼ਾ ਰਿਪੋਰਟ ਅਨੁਸਾਰ ਯੂਟਿਊਬ ’ਤੇ ਸੰਗੀਤ, ਬੱਚਿਆਂ ਦੀਆਂ ਕਵੀਤਾਵਾਂ ਅਤੇ ਮੁਢਲੀ ਸਿੱਖਿਆ ਤੋਂ ਇਲਾਵਾ ਖ਼ਬਰਾਂ ਦੇ ਚੈਨਲ ਸਭ ਤੋਂ ਵੱਧ ਸਬਸਕਰਾਈਬ ਕੀਤੇ ਗਏ ਹਨ। ਜੇ ਤੁਸੀਂ ਵੀ ਤਕਨੀਕ ਨਾਲ ਜੁੜੇ ਹੋ ਤਾਂ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਆਪਣਾ ਚੈਨਲ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਫ਼ਰ ਦੇ ਸ਼ੌਕੀਨ ਹੋ ਜਾਂ ਸਾਰਾ ਦਿਨ ਕੈਮਰੇ ਅੱਗੇ ਰਹਿ ਸਕਦੇ ਹੋ ਤਾਂ ਤੁਸੀਂ ਆਪਣਾ ਬਲੌਗਿੰਗ ਚੈਨਲ ਬਣਾ ਸਕਦੇ ਹੋ, ਜਿਸ ਲਈ ਤੁਹਾਨੂੰ ਵੀਡੀਓ ਐਡਿਟਿੰਗ ਲਈ ਕਿਸੇ ਖਾਸ ਮਦਦ ਦੀ ਲੋੜ ਨਹੀਂ ਹੋਵੇਗੀ।

ਪਰ ਇੱਕ ਗੱਲ ਦਾ ਖਾਸ ਖਿਆਲ ਜ਼ਰੂਰ ਰੱਖਣ ਦੀ ਲੋੜ ਹੈ ਕਿ ਜੇ ਤੁਸੀਂ ਆਪਣਾ ਚੈਨਲ ਬਣਾਉਂਦੇ ਹੋ ਤਾਂ ਉਸ ’ਤੇ ਸਾਂਝਾ ਕੀਤਾ ਗਿਆ ਸੰਗੀਤ ਅਤੇ ਵੀਡੀਓ ਤੁਹਾਡੇ ਆਪਣੇ ਬਣਾਏ ਹੋਣੇ ਚਾਹੀਦੇ ਹਨ। ਜੇ ਤੁਸੀਂ ਕਿਸੇ ਦਾ ਕੰਟੈਂਟ ਕਾਪੀ/ਨਕਲ ਕਰਦੇ ਹੋ ਤਾਂ ਤੁਹਾਡੇ ਚੈਨਲ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਾਪੀਰਾਈਟ ਐਕਸ਼ਨ ਮਿਲ ਸਕਦਾ ਹੈ।

ਚੈਨਲ ਤੋਂ ਕਮਾਈ ਕਰਨ ਲਈ ਕੀ ਹਨ ਪੈਮਾਨੇ ?

1. ਪਹਿਲਾਂ ਹਰ ਯੂਟਿਊਬਰ ਨੂੰ ਚੈਨਲ ਦਾ ਮੁਦਰੀਕਰਨ Monetize ਕਰਨ ਲਈ 1,000 ਸਬਸਕਰਾਈਬਰਾਂ ਦੇ ਮੁਸ਼ਕਲ ਮੀਲਪੱਥਰ ’ਤੇ ਪਹੁੰਚਣਾ ਪੈਂਦਾ ਸੀ, ਪਰ YouTube ਨੇ ਇਸ ਸ਼ਰਤ ਨੂੰ ਕਾਫ਼ੀ ਜ਼ਿਆਦਾ ਘਟਾ ਦਿੱਤਾ ਹੈ, ਜਿਸ ਨਾਲ ਹੁਣ ਸਿਰਫ਼ 500 ਸਬਸਕਰਾਈਬਰਾਂ ਦੀ ਲੋੜ ਹੈ।

2. 90 ਦਿਨਾਂ ਦੇ ਅੰਦਰ 3 ਵਾਜਬ ਜਨਤਕ ਵੀਡੀਓ।

ਇੱਕ ਸਫਲ YouTube ਚੈਨਲ ਬਣਾਉਣ ਵੇਲੇ ਇਕਸਾਰਤਾ ਬਹੁਤ ਅਹਿਮ ਹੈ। YouTube ਦੀਆਂ ਨਵੀਆਂ ਲੋੜਾਂ ਨਿਯਮਤ ਅਪਲੋਡ ਦੀ ਮਹੱਤਤਾ ’ਤੇ ਜ਼ੋਰ ਦਿੰਦੀਆਂ ਹਨ। ਮੁਦਰੀਕਰਨ (Monetize) ਲਈ ਯੋਗ ਹੋਣ ਲਈ ਸਿਰਜਣਹਾਰਾਂ ਕੋਲ 90 ਦਿਨਾਂ ਦੇ ਅੰਦਰ ਘੱਟੋ-ਘੱਟ ਤਿੰਨ ਵੈਧ ਜਨਤਕ ਵੀਡੀਓ ਅਪਲੋਡ ਹੋਣੇ ਚਾਹੀਦੇ ਹਨ। ਇੱਕ ਸਰਗਰਮ ਮੌਜੂਦਗੀ ਬਣਾਈ ਰੱਖਣ ਅਤੇ ਲਗਾਤਾਰ ਆਪਣੇ ਦਰਸ਼ਕਾਂ ਨੂੰ ਕੀਮਤੀ ਸਮਗਰੀ ਪ੍ਰਦਾਨ ਕਰਕੇ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦੇ ਹੋ।

3. ਇਕ ਸਾਲ ਵਿੱਚ 3,000 ਘੰਟੇ ਦੀ ਵਿਊਅਰਸ਼ਿਪ
YouTube ’ਤੇ ਇਹ ਕਾਫ਼ੀ ਮਹੱਤਵਪੂਰਨ ਹੈ ਕਿ ਦਰਸ਼ਕ ਤੁਹਾਨੂੰ ਕਿੰਨਾ ਸਮਾਂ ਦੇਖਦੇ ਹਨ। ਉਸੇ ਅਨੁਸਾਰ ਹੀ ਐਡ/ਇਸ਼ਤਿਹਾਰ ਮਿਲਣ ਦੀ ਸੰਭਾਵਨਾ ਬਣਦੀ ਹੈ। ਪੁਰਾਣੇ ਰੂਲ ਅਨੁਸਾਰ ਦੇ ਸਿਰਜਣਹਾਰਾਂ (Content Creators) ਨੂੰ ਮੁਦਰੀਕਰਨ ਲਈ ਯੋਗ ਬਣਾਉਣ ਲਈ ਪਿਛਲੇ ਸਾਲ ਦੇ ਅੰਦਰ 4,000 ਦੇਖਣ ਦੇ ਘੰਟੇ ਇਕੱਠੇ ਕਰਨੇ ਪੈਂਦੇ ਸਨ, ਪਰ ਹੁਣ ਇਹ ਘਟਾ ਕੇ 3,000 ਘੰਟੇ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਜੇ ਤੁਸੀਂ ਸ਼ਾਰਟਸ ਬਣਾਉਣ ਦੇ ਸ਼ੌਕੀਨ ਹੋ ਤਾਂ ਹੁਣ ਤੁਹਾਨੂੰ monetization ਲਈ 10 ਮਿਲੀਅਨ (ਇਕ ਕਰੋੜ) ਵਿਊਜ਼ ਦੀ ਥਾਂ ਹੁਣ ਸਿਰਫ਼ 3 ਮਿਲੀਅਨ (30 ਲੱਖ) ਵਿਊਜ਼ ਹੀ ਚਾਹੀਦੇ ਹਨ।
ਇਸ ਸਭ ਮੁੱਖ ਟੀਚੇ ਪੂਰੇ ਕਰਨ ਤੋਂ ਬਾਅਦ ਤੁਸੀਂ ਆਪਣਾ ਚੈਨਲ Monetize ਕਰਵਾ ਸਕਦੇ ਹੋ ਅਤੇ ਕਮਾਈ ਕਰ ਸਕਦੇ ਹੋ।

Advertisement
Tags :
Author Image

Puneet Sharma

View all posts

Advertisement